1ਸ਼ਾਊਲ ਦੀ ਮੌਤ ਤੋਂ ਬਾਅਦ, ਦਾਵੀਦ ਅਮਾਲੇਕੀਆਂ ਨੂੰ ਮਾਰ ਕੇ ਵਾਪਸ ਆਇਆ ਅਤੇ ਦੋ ਦਿਨ ਸਿਕਲਗ ਵਿੱਚ ਰਿਹਾ।
2ਤੀਜੇ ਦਿਨ ਸ਼ਾਊਲ ਦੇ ਡੇਰੇ ਤੋਂ ਇੱਕ ਆਦਮੀ ਜਿਸਦੇ ਕੱਪੜੇ ਪਾੜੇ ਅਤੇ ਸਿਰ ਵਿੱਚ ਮਿੱਟੀ ਪਈ ਹੋਈ ਸੀ ਦਾਵੀਦ ਕੋਲ ਆਇਆ। ਜਦੋਂ ਉਹ ਦਾਵੀਦ ਕੋਲ ਆਇਆ, ਤਾਂ ਉਹ ਦਾਵੀਦ ਨੂੰ ਆਦਰ ਦੇਣ ਲਈ ਜ਼ਮੀਨ ਤੇ ਡਿੱਗ ਪਿਆ।
3ਦਾਵੀਦ ਨੇ ਉਸਨੂੰ ਪੁੱਛਿਆ, “ਤੁਸੀਂ ਕਿੱਥੋਂ ਆਏ ਹੋ?” ਉਸ ਨੇ ਉੱਤਰ ਦਿੱਤਾ, “ਮੈਂ ਇਸਰਾਏਲ ਦੇ ਡੇਰੇ ਵਿੱਚੋਂ ਬਚ ਨਿੱਕਲਿਆ ਹਾਂ।”
4ਦਾਵੀਦ ਨੇ ਪੁੱਛਿਆ, “ਮੈਨੂੰ ਦੱਸ, ਕੀ ਹੋਇਆ?” ਉਸਨੇ ਜਵਾਬ ਦਿੱਤਾ, “ਮਨੁੱਖ ਲੜਾਈ ਵਿੱਚੋਂ ਭੱਜ ਗਏ, ਉਨ੍ਹਾਂ ਵਿੱਚੋਂ ਬਹੁਤ ਸਾਰੇ ਡਿੱਗ ਕੇ ਮਰ ਗਏ ਅਤੇ ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਵੀ ਮਰ ਗਏ।”
5ਤਦ ਦਾਵੀਦ ਨੇ ਉਸ ਜੁਆਨ ਨੂੰ ਜਿਹੜਾ ਉਸ ਕੋਲ ਖ਼ਬਰ ਲਿਆਇਆ ਸੀ, ਆਖਿਆ, “ਤੈਨੂੰ ਕਿਵੇਂ ਪਤਾ ਕਿ ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਮਰ ਗਏ ਹਨ?”