2 ਸ਼ਮੁਏਲ 1

ਤੀਜੇ ਦਿਨ ਸ਼ਾਊਲ ਦੇ ਡੇਰੇ ਤੋਂ ਇੱਕ ਆਦਮੀ ਜਿਸਦੇ ਕੱਪੜੇ ਪਾੜੇ ਅਤੇ ਸਿਰ ਵਿੱਚ ਮਿੱਟੀ ਪਈ ਹੋਈ ਸੀ ਦਾਵੀਦ ਕੋਲ ਆਇਆ। ਜਦੋਂ ਉਹ ਦਾਵੀਦ ਕੋਲ ਆਇਆ, ਤਾਂ ਉਹ ਦਾਵੀਦ ਨੂੰ ਆਦਰ ਦੇਣ ਲਈ ਜ਼ਮੀਨ ਤੇ ਡਿੱਗ ਪਿਆ।

2 Samuel 1:2 (UKJV) It came even to pass on the third day, that, behold, a man came out of the camp from Saul with his clothes rent, and earth upon his head: and so it was, when he came to David, that he fell to the earth, and did reverence.

1ਸ਼ਾਊਲ ਦੀ ਮੌਤ ਤੋਂ ਬਾਅਦ, ਦਾਵੀਦ ਅਮਾਲੇਕੀਆਂ ਨੂੰ ਮਾਰ ਕੇ ਵਾਪਸ ਆਇਆ ਅਤੇ ਦੋ ਦਿਨ ਸਿਕਲਗ ਵਿੱਚ ਰਿਹਾ।

2ਤੀਜੇ ਦਿਨ ਸ਼ਾਊਲ ਦੇ ਡੇਰੇ ਤੋਂ ਇੱਕ ਆਦਮੀ ਜਿਸਦੇ ਕੱਪੜੇ ਪਾੜੇ ਅਤੇ ਸਿਰ ਵਿੱਚ ਮਿੱਟੀ ਪਈ ਹੋਈ ਸੀ ਦਾਵੀਦ ਕੋਲ ਆਇਆ। ਜਦੋਂ ਉਹ ਦਾਵੀਦ ਕੋਲ ਆਇਆ, ਤਾਂ ਉਹ ਦਾਵੀਦ ਨੂੰ ਆਦਰ ਦੇਣ ਲਈ ਜ਼ਮੀਨ ਤੇ ਡਿੱਗ ਪਿਆ।

3ਦਾਵੀਦ ਨੇ ਉਸਨੂੰ ਪੁੱਛਿਆ, “ਤੁਸੀਂ ਕਿੱਥੋਂ ਆਏ ਹੋ?” ਉਸ ਨੇ ਉੱਤਰ ਦਿੱਤਾ, “ਮੈਂ ਇਸਰਾਏਲ ਦੇ ਡੇਰੇ ਵਿੱਚੋਂ ਬਚ ਨਿੱਕਲਿਆ ਹਾਂ।”

4ਦਾਵੀਦ ਨੇ ਪੁੱਛਿਆ, “ਮੈਨੂੰ ਦੱਸ, ਕੀ ਹੋਇਆ?” ਉਸਨੇ ਜਵਾਬ ਦਿੱਤਾ, “ਮਨੁੱਖ ਲੜਾਈ ਵਿੱਚੋਂ ਭੱਜ ਗਏ, ਉਨ੍ਹਾਂ ਵਿੱਚੋਂ ਬਹੁਤ ਸਾਰੇ ਡਿੱਗ ਕੇ ਮਰ ਗਏ ਅਤੇ ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਵੀ ਮਰ ਗਏ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.