2 ਸ਼ਮੁਏਲ 11

ਤਦ ਦਾਵੀਦ ਨੇ ਉਸਨੂੰ ਕਿਹਾ, “ਇੱਕ ਦਿਨ ਹੋਰ ਇੱਥੇ ਠਹਿਰ ਅਤੇ ਸਵੇਰ ਨੂੰ ਮੈਂ ਤੈਨੂੰ ਵਾਪਸ ਭੇਜਾਂਗਾ।” ਇਸ ਲਈ ਊਰੀਯਾਹ ਉਸ ਦਿਨ ਅਤੇ ਅਗਲੇ ਦਿਨ ਯੇਰੂਸ਼ਲੇਮ ਵਿੱਚ ਰਿਹਾ।

2 Samuel 11:12 (UKJV) And David said to Uriah, Tarry here to day also, and tomorrow I will let you depart. So Uriah abode in Jerusalem that day, and the next day.

10ਜਦੋਂ ਦਾਵੀਦ ਨੂੰ ਦੱਸਿਆ ਗਿਆ, “ਊਰੀਯਾਹ ਘਰ ਨਹੀਂ ਗਿਆ।” ਇਸ ਲਈ ਉਸ ਨੇ ਊਰੀਯਾਹ ਨੂੰ ਪੁੱਛਿਆ, “ਭਲਾ ਤੂੰ ਸਫਰ ਕਰਕੇ ਨਹੀਂ ਆਇਆ ਫਿਰ ਤੂੰ ਆਪਣੇ ਘਰ ਕਿਉਂ ਨਹੀਂ ਗਿਆ?”

11ਊਰੀਯਾਹ ਨੇ ਦਾਵੀਦ ਨੂੰ ਆਖਿਆ, “ਸੰਦੂਕ, ਇਸਰਾਏਲ ਅਤੇ ਯਹੂਦਾਹ ਤੰਬੂਆਂ ਵਿੱਚ ਰਹਿੰਦੇ ਸਨ ਅਤੇ ਮੇਰੇ ਸੈਨਾਪਤੀ ਯੋਆਬ ਅਤੇ ਮੇਰੇ ਸੁਆਮੀ ਦੇ ਦਾਸ ਖੁੱਲ੍ਹੇ ਦੇਸ਼ ਵਿੱਚ ਡੇਰਾ ਲਾਈ ਬੈਠੇ ਸਨ। ਫਿਰ ਮੈਂ ਕਿਵੇਂ ਆਪਣੇ ਘਰ ਵਿੱਚ ਜਾ ਕੇ ਖਾਵਾਂ-ਪੀਵਾਂ ਅਤੇ ਆਪਣੀ ਪਤਨੀ ਨਾਲ ਪਿਆਰ ਕਰਾਂ? ਤੇਰੀ ਜਾਨ ਅਤੇ ਤੇਰੇ ਪ੍ਰਾਣ ਦੀ ਸਹੁੰ ਮੈਂ ਅਜਿਹਾ ਕਦੀ ਨਾ ਕਰਾਂਗਾ!”

12ਤਦ ਦਾਵੀਦ ਨੇ ਉਸਨੂੰ ਕਿਹਾ, “ਇੱਕ ਦਿਨ ਹੋਰ ਇੱਥੇ ਠਹਿਰ ਅਤੇ ਸਵੇਰ ਨੂੰ ਮੈਂ ਤੈਨੂੰ ਵਾਪਸ ਭੇਜਾਂਗਾ।” ਇਸ ਲਈ ਊਰੀਯਾਹ ਉਸ ਦਿਨ ਅਤੇ ਅਗਲੇ ਦਿਨ ਯੇਰੂਸ਼ਲੇਮ ਵਿੱਚ ਰਿਹਾ।

13ਦਾਵੀਦ ਦੇ ਸੱਦੇ ਤੇ, ਉਸਨੇ ਉਸਦੇ ਨਾਲ ਖਾਧਾ ਪੀਤਾ ਅਤੇ ਦਾਵੀਦ ਨੇ ਉਸਨੂੰ ਮਤਵਾਲਾ ਕਰ ਦਿੱਤਾ। ਉਹ ਸ਼ਾਮ ਨੂੰ ਊਰੀਯਾਹ ਆਪਣੇ ਮਾਲਕ ਦੇ ਨੌਕਰਾਂ ਦੇ ਵਿਚਕਾਰ ਆਪਣੀ ਮੰਜੀ ਉੱਤੇ ਸੁੱਤਾ ਰਿਹਾ, ਪਰ ਉਹ ਘਰ ਨਹੀਂ ਗਿਆ।

14ਸਵੇਰੇ ਦਾਵੀਦ ਨੇ ਯੋਆਬ ਨੂੰ ਚਿੱਠੀ ਲਿਖੀ ਅਤੇ ਊਰੀਯਾਹ ਦੇ ਹੱਥੀਂ ਉਸਨੂੰ ਭੇਜੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.