12ਤਦ ਦਾਵੀਦ ਨੇ ਉਸਨੂੰ ਕਿਹਾ, “ਇੱਕ ਦਿਨ ਹੋਰ ਇੱਥੇ ਠਹਿਰ ਅਤੇ ਸਵੇਰ ਨੂੰ ਮੈਂ ਤੈਨੂੰ ਵਾਪਸ ਭੇਜਾਂਗਾ।” ਇਸ ਲਈ ਊਰੀਯਾਹ ਉਸ ਦਿਨ ਅਤੇ ਅਗਲੇ ਦਿਨ ਯੇਰੂਸ਼ਲੇਮ ਵਿੱਚ ਰਿਹਾ।
13ਦਾਵੀਦ ਦੇ ਸੱਦੇ ਤੇ, ਉਸਨੇ ਉਸਦੇ ਨਾਲ ਖਾਧਾ ਪੀਤਾ ਅਤੇ ਦਾਵੀਦ ਨੇ ਉਸਨੂੰ ਮਤਵਾਲਾ ਕਰ ਦਿੱਤਾ। ਉਹ ਸ਼ਾਮ ਨੂੰ ਊਰੀਯਾਹ ਆਪਣੇ ਮਾਲਕ ਦੇ ਨੌਕਰਾਂ ਦੇ ਵਿਚਕਾਰ ਆਪਣੀ ਮੰਜੀ ਉੱਤੇ ਸੁੱਤਾ ਰਿਹਾ, ਪਰ ਉਹ ਘਰ ਨਹੀਂ ਗਿਆ।
14ਸਵੇਰੇ ਦਾਵੀਦ ਨੇ ਯੋਆਬ ਨੂੰ ਚਿੱਠੀ ਲਿਖੀ ਅਤੇ ਊਰੀਯਾਹ ਦੇ ਹੱਥੀਂ ਉਸਨੂੰ ਭੇਜੀ।
15ਉਸ ਚਿੱਠੀ ਵਿੱਚ ਦਾਵੀਦ ਨੇ ਇਹ ਲਿਖਿਆ ਸੀ, “ਊਰੀਯਾਹ ਨੂੰ ਉੱਥੇ ਰੱਖਿਓ ਜਿੱਥੇ ਲੜਾਈ ਬਹੁਤ ਭਿਆਨਕ ਹੈ। ਫਿਰ ਉਸ ਤੋਂ ਪਿੱਛੇ ਹਟ ਜਾਓ ਤਾਂ ਜੋ ਉਹ ਮਾਰਿਆ ਜਾਵੇ।”
16ਇਸ ਲਈ ਜਦੋਂ ਯੋਆਬ ਨੇ ਸ਼ਹਿਰ ਨੂੰ ਘੇਰ ਲਿਆ, ਉਸਨੇ ਊਰੀਯਾਹ ਨੂੰ ਇੱਕ ਅਜਿਹੀ ਥਾਂ ਤੇ ਠਹਿਰਾ ਦਿੱਤਾ ਜਿੱਥੇ ਉਹ ਜਾਣਦਾ ਸੀ ਕਿ ਇੱਥੇ ਸਭ ਤੋਂ ਮਜ਼ਬੂਤ ਸੂਰਮੇ ਹਨ।