2 ਸ਼ਮੁਏਲ 11

ਇਸ ਲਈ ਜਦੋਂ ਯੋਆਬ ਨੇ ਸ਼ਹਿਰ ਨੂੰ ਘੇਰ ਲਿਆ, ਉਸਨੇ ਊਰੀਯਾਹ ਨੂੰ ਇੱਕ ਅਜਿਹੀ ਥਾਂ ਤੇ ਠਹਿਰਾ ਦਿੱਤਾ ਜਿੱਥੇ ਉਹ ਜਾਣਦਾ ਸੀ ਕਿ ਇੱਥੇ ਸਭ ਤੋਂ ਮਜ਼ਬੂਤ ਸੂਰਮੇ ਹਨ।

2 Samuel 11:16 (UKJV) And it came to pass, when Joab observed the city, that he assigned Uriah unto a place where he knew that valiant men were.

14ਸਵੇਰੇ ਦਾਵੀਦ ਨੇ ਯੋਆਬ ਨੂੰ ਚਿੱਠੀ ਲਿਖੀ ਅਤੇ ਊਰੀਯਾਹ ਦੇ ਹੱਥੀਂ ਉਸਨੂੰ ਭੇਜੀ।

15ਉਸ ਚਿੱਠੀ ਵਿੱਚ ਦਾਵੀਦ ਨੇ ਇਹ ਲਿਖਿਆ ਸੀ, “ਊਰੀਯਾਹ ਨੂੰ ਉੱਥੇ ਰੱਖਿਓ ਜਿੱਥੇ ਲੜਾਈ ਬਹੁਤ ਭਿਆਨਕ ਹੈ। ਫਿਰ ਉਸ ਤੋਂ ਪਿੱਛੇ ਹਟ ਜਾਓ ਤਾਂ ਜੋ ਉਹ ਮਾਰਿਆ ਜਾਵੇ।”

16ਇਸ ਲਈ ਜਦੋਂ ਯੋਆਬ ਨੇ ਸ਼ਹਿਰ ਨੂੰ ਘੇਰ ਲਿਆ, ਉਸਨੇ ਊਰੀਯਾਹ ਨੂੰ ਇੱਕ ਅਜਿਹੀ ਥਾਂ ਤੇ ਠਹਿਰਾ ਦਿੱਤਾ ਜਿੱਥੇ ਉਹ ਜਾਣਦਾ ਸੀ ਕਿ ਇੱਥੇ ਸਭ ਤੋਂ ਮਜ਼ਬੂਤ ਸੂਰਮੇ ਹਨ।

17ਜਦੋਂ ਸ਼ਹਿਰ ਦੇ ਲੋਕ ਬਾਹਰ ਆਏ ਅਤੇ ਯੋਆਬ ਦੇ ਵਿਰੁੱਧ ਲੜੇ, ਤਾਂ ਦਾਵੀਦ ਦੀ ਸੈਨਾਂ ਵਿੱਚੋਂ ਕੁਝ ਆਦਮੀ ਡਿੱਗ ਪਏ। ਇਸ ਤੋਂ ਇਲਾਵਾ, ਹਿੱਤੀ ਊਰੀਯਾਹ ਦੀ ਮੌਤ ਹੋ ਗਈ।

18ਤਦ ਯੋਆਬ ਨੇ ਸੁਨੇਹਾ ਦੇਣ ਵਾਲੇ ਭੇਜ ਕੇ ਲੜਾਈ ਦੀ ਪੂਰੀ ਖ਼ਬਰ ਦਾਵੀਦ ਨੂੰ ਦੱਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.