16ਇਸ ਲਈ ਜਦੋਂ ਯੋਆਬ ਨੇ ਸ਼ਹਿਰ ਨੂੰ ਘੇਰ ਲਿਆ, ਉਸਨੇ ਊਰੀਯਾਹ ਨੂੰ ਇੱਕ ਅਜਿਹੀ ਥਾਂ ਤੇ ਠਹਿਰਾ ਦਿੱਤਾ ਜਿੱਥੇ ਉਹ ਜਾਣਦਾ ਸੀ ਕਿ ਇੱਥੇ ਸਭ ਤੋਂ ਮਜ਼ਬੂਤ ਸੂਰਮੇ ਹਨ।
17ਜਦੋਂ ਸ਼ਹਿਰ ਦੇ ਲੋਕ ਬਾਹਰ ਆਏ ਅਤੇ ਯੋਆਬ ਦੇ ਵਿਰੁੱਧ ਲੜੇ, ਤਾਂ ਦਾਵੀਦ ਦੀ ਸੈਨਾਂ ਵਿੱਚੋਂ ਕੁਝ ਆਦਮੀ ਡਿੱਗ ਪਏ। ਇਸ ਤੋਂ ਇਲਾਵਾ, ਹਿੱਤੀ ਊਰੀਯਾਹ ਦੀ ਮੌਤ ਹੋ ਗਈ।
18ਤਦ ਯੋਆਬ ਨੇ ਸੁਨੇਹਾ ਦੇਣ ਵਾਲੇ ਭੇਜ ਕੇ ਲੜਾਈ ਦੀ ਪੂਰੀ ਖ਼ਬਰ ਦਾਵੀਦ ਨੂੰ ਦੱਸੀ।
19ਉਸਨੇ ਸੰਦੇਸ਼ਵਾਹਕ ਨੂੰ ਇਸ ਤਰ੍ਹਾਂ ਸਮਝਾ ਕੇ ਆਖਿਆ, “ਜਦੋਂ ਤੂੰ ਰਾਜੇ ਨੂੰ ਲੜਾਈ ਦੀ ਇਹ ਪੂਰੀ ਗੱਲ ਸੁਣਾਵੇ,
20ਜੇਕਰ ਅਜਿਹਾ ਹੋਵੇ ਕਿ ਰਾਜੇ ਦਾ ਕ੍ਰੋਧ ਭੜਕੇ ਅਤੇ ਉਹ ਤੈਨੂੰ ਆਖੇ, ‘ਕਿ ਜਦ ਤੁਸੀਂ ਲੜਨ ਨੂੰ ਗਏ ਤਾਂ ਸ਼ਹਿਰ ਦੇ ਇੰਨੇ ਨੇੜੇ ਕਿਉਂ ਗਏ? ਕੀ ਤੁਸੀਂ ਨਹੀਂ ਜਾਣਦੇ ਸੀ ਕਿ ਉਹ ਕੰਧ ਉੱਤੋਂ ਤੀਰ ਚਲਾਉਣਗੇ?