2 ਸ਼ਮੁਏਲ 11

ਜੇਕਰ ਅਜਿਹਾ ਹੋਵੇ ਕਿ ਰਾਜੇ ਦਾ ਕ੍ਰੋਧ ਭੜਕੇ ਅਤੇ ਉਹ ਤੈਨੂੰ ਆਖੇ, ‘ਕਿ ਜਦ ਤੁਸੀਂ ਲੜਨ ਨੂੰ ਗਏ ਤਾਂ ਸ਼ਹਿਰ ਦੇ ਇੰਨੇ ਨੇੜੇ ਕਿਉਂ ਗਏ? ਕੀ ਤੁਸੀਂ ਨਹੀਂ ਜਾਣਦੇ ਸੀ ਕਿ ਉਹ ਕੰਧ ਉੱਤੋਂ ਤੀਰ ਚਲਾਉਣਗੇ?

2 Samuel 11:20 (UKJV) And if so be that the king's wrath arise, and he say unto you, Wherefore approached all of you so nigh unto the city when all of you did fight? knew all of you not that they would shoot from the wall?

18ਤਦ ਯੋਆਬ ਨੇ ਸੁਨੇਹਾ ਦੇਣ ਵਾਲੇ ਭੇਜ ਕੇ ਲੜਾਈ ਦੀ ਪੂਰੀ ਖ਼ਬਰ ਦਾਵੀਦ ਨੂੰ ਦੱਸੀ।

19ਉਸਨੇ ਸੰਦੇਸ਼ਵਾਹਕ ਨੂੰ ਇਸ ਤਰ੍ਹਾਂ ਸਮਝਾ ਕੇ ਆਖਿਆ, “ਜਦੋਂ ਤੂੰ ਰਾਜੇ ਨੂੰ ਲੜਾਈ ਦੀ ਇਹ ਪੂਰੀ ਗੱਲ ਸੁਣਾਵੇ,

20ਜੇਕਰ ਅਜਿਹਾ ਹੋਵੇ ਕਿ ਰਾਜੇ ਦਾ ਕ੍ਰੋਧ ਭੜਕੇ ਅਤੇ ਉਹ ਤੈਨੂੰ ਆਖੇ, ‘ਕਿ ਜਦ ਤੁਸੀਂ ਲੜਨ ਨੂੰ ਗਏ ਤਾਂ ਸ਼ਹਿਰ ਦੇ ਇੰਨੇ ਨੇੜੇ ਕਿਉਂ ਗਏ? ਕੀ ਤੁਸੀਂ ਨਹੀਂ ਜਾਣਦੇ ਸੀ ਕਿ ਉਹ ਕੰਧ ਉੱਤੋਂ ਤੀਰ ਚਲਾਉਣਗੇ?

21ਯਰੂਬ-ਬੇਸ਼ੇਥ ਵਜੋਂ ਵੀ ਜਾਣਿਆ ਜਾਂਦਾ ਸੀ ਵਜੋਂ ਵੀ ਜਾਣਿਆ ਜਾਂਦਾ ਸੀ ਦੇ ਪੁੱਤਰ ਅਬੀਮੇਲੇਕ ਨੂੰ ਕਿਸ ਨੇ ਮਾਰਿਆ? ਕੀ ਕਿਸੇ ਤੀਵੀਂ ਨੇ ਕੰਧ ਤੋਂ ਚੱਕੀ ਦਾ ਉੱਪਰਲਾ ਪੱਥਰ ਉਸ ਉੱਤੇ ਨਹੀਂ ਸੁੱਟਿਆ ਜਿਸ ਕਰਕੇ ਉਹ ਤੇਬੇਸ ਵਿੱਚ ਮਰ ਗਿਆ? ਤੁਸੀਂ ਸ਼ਹਿਰ ਦੀ ਕੰਧ ਦੇ ਐਨਾ ਨੇੜੇ ਕਿਉਂ ਗਏ?’ ਜੇਕਰ ਉਹ ਤੈਨੂੰ ਇਹ ਪੁੱਛੇ, ਤਾਂ ਉਸ ਨੂੰ ਆਖ, ‘ਇਸ ਤੋਂ ਇਲਾਵਾ, ਤੁਹਾਡਾ ਸੇਵਕ ਊਰੀਯਾਹ ਹਿੱਤੀ ਵੀ ਮਰ ਗਿਆ ਹੈ।’ ”

22ਸੰਦੇਸ਼ਵਾਹਕ ਬਾਹਰ ਨਿਕਲਿਆ ਅਤੇ ਜਦੋਂ ਉਹ ਪਹੁੰਚਿਆ ਤਾਂ ਉਸਨੇ ਦਾਵੀਦ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਯੋਆਬ ਨੇ ਉਸਨੂੰ ਕਹਿਣ ਲਈ ਭੇਜਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.