19ਉਸਨੇ ਸੰਦੇਸ਼ਵਾਹਕ ਨੂੰ ਇਸ ਤਰ੍ਹਾਂ ਸਮਝਾ ਕੇ ਆਖਿਆ, “ਜਦੋਂ ਤੂੰ ਰਾਜੇ ਨੂੰ ਲੜਾਈ ਦੀ ਇਹ ਪੂਰੀ ਗੱਲ ਸੁਣਾਵੇ,
20ਜੇਕਰ ਅਜਿਹਾ ਹੋਵੇ ਕਿ ਰਾਜੇ ਦਾ ਕ੍ਰੋਧ ਭੜਕੇ ਅਤੇ ਉਹ ਤੈਨੂੰ ਆਖੇ, ‘ਕਿ ਜਦ ਤੁਸੀਂ ਲੜਨ ਨੂੰ ਗਏ ਤਾਂ ਸ਼ਹਿਰ ਦੇ ਇੰਨੇ ਨੇੜੇ ਕਿਉਂ ਗਏ? ਕੀ ਤੁਸੀਂ ਨਹੀਂ ਜਾਣਦੇ ਸੀ ਕਿ ਉਹ ਕੰਧ ਉੱਤੋਂ ਤੀਰ ਚਲਾਉਣਗੇ?
21ਯਰੂਬ-ਬੇਸ਼ੇਥ ਵਜੋਂ ਵੀ ਜਾਣਿਆ ਜਾਂਦਾ ਸੀ ਵਜੋਂ ਵੀ ਜਾਣਿਆ ਜਾਂਦਾ ਸੀ ਦੇ ਪੁੱਤਰ ਅਬੀਮੇਲੇਕ ਨੂੰ ਕਿਸ ਨੇ ਮਾਰਿਆ? ਕੀ ਕਿਸੇ ਤੀਵੀਂ ਨੇ ਕੰਧ ਤੋਂ ਚੱਕੀ ਦਾ ਉੱਪਰਲਾ ਪੱਥਰ ਉਸ ਉੱਤੇ ਨਹੀਂ ਸੁੱਟਿਆ ਜਿਸ ਕਰਕੇ ਉਹ ਤੇਬੇਸ ਵਿੱਚ ਮਰ ਗਿਆ? ਤੁਸੀਂ ਸ਼ਹਿਰ ਦੀ ਕੰਧ ਦੇ ਐਨਾ ਨੇੜੇ ਕਿਉਂ ਗਏ?’ ਜੇਕਰ ਉਹ ਤੈਨੂੰ ਇਹ ਪੁੱਛੇ, ਤਾਂ ਉਸ ਨੂੰ ਆਖ, ‘ਇਸ ਤੋਂ ਇਲਾਵਾ, ਤੁਹਾਡਾ ਸੇਵਕ ਊਰੀਯਾਹ ਹਿੱਤੀ ਵੀ ਮਰ ਗਿਆ ਹੈ।’ ”
22ਸੰਦੇਸ਼ਵਾਹਕ ਬਾਹਰ ਨਿਕਲਿਆ ਅਤੇ ਜਦੋਂ ਉਹ ਪਹੁੰਚਿਆ ਤਾਂ ਉਸਨੇ ਦਾਵੀਦ ਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਯੋਆਬ ਨੇ ਉਸਨੂੰ ਕਹਿਣ ਲਈ ਭੇਜਿਆ ਸੀ।
23ਸੰਦੇਸ਼ਵਾਹਕ ਨੇ ਦਾਵੀਦ ਨੂੰ ਆਖਿਆ, “ਕਿ ਸੁੱਚ-ਮੁੱਚ ਲੋਕ ਸਾਡੇ ਉੱਤੇ ਭਾਰੀ ਪੈ ਗਏ ਅਤੇ ਉਹ ਮੈਦਾਨ ਵਿੱਚ ਸਾਡੇ ਵਿਰੁੱਧ ਆ ਗਏ, ਪਰ ਅਸੀਂ ਉਨ੍ਹਾਂ ਨੂੰ ਸ਼ਹਿਰ ਦੇ ਫ਼ਾਟਕ ਦੇ ਪ੍ਰਵੇਸ਼ ਦੁਆਰ ਤੱਕ ਮਾਰਦੇ ਗਏ।