17ਜਦੋਂ ਸ਼ਹਿਰ ਦੇ ਲੋਕ ਬਾਹਰ ਆਏ ਅਤੇ ਯੋਆਬ ਦੇ ਵਿਰੁੱਧ ਲੜੇ, ਤਾਂ ਦਾਵੀਦ ਦੀ ਸੈਨਾਂ ਵਿੱਚੋਂ ਕੁਝ ਆਦਮੀ ਡਿੱਗ ਪਏ। ਇਸ ਤੋਂ ਇਲਾਵਾ, ਹਿੱਤੀ ਊਰੀਯਾਹ ਦੀ ਮੌਤ ਹੋ ਗਈ।
18ਤਦ ਯੋਆਬ ਨੇ ਸੁਨੇਹਾ ਦੇਣ ਵਾਲੇ ਭੇਜ ਕੇ ਲੜਾਈ ਦੀ ਪੂਰੀ ਖ਼ਬਰ ਦਾਵੀਦ ਨੂੰ ਦੱਸੀ।
19ਉਸਨੇ ਸੰਦੇਸ਼ਵਾਹਕ ਨੂੰ ਇਸ ਤਰ੍ਹਾਂ ਸਮਝਾ ਕੇ ਆਖਿਆ, “ਜਦੋਂ ਤੂੰ ਰਾਜੇ ਨੂੰ ਲੜਾਈ ਦੀ ਇਹ ਪੂਰੀ ਗੱਲ ਸੁਣਾਵੇ,
20ਜੇਕਰ ਅਜਿਹਾ ਹੋਵੇ ਕਿ ਰਾਜੇ ਦਾ ਕ੍ਰੋਧ ਭੜਕੇ ਅਤੇ ਉਹ ਤੈਨੂੰ ਆਖੇ, ‘ਕਿ ਜਦ ਤੁਸੀਂ ਲੜਨ ਨੂੰ ਗਏ ਤਾਂ ਸ਼ਹਿਰ ਦੇ ਇੰਨੇ ਨੇੜੇ ਕਿਉਂ ਗਏ? ਕੀ ਤੁਸੀਂ ਨਹੀਂ ਜਾਣਦੇ ਸੀ ਕਿ ਉਹ ਕੰਧ ਉੱਤੋਂ ਤੀਰ ਚਲਾਉਣਗੇ?
21ਯਰੂਬ-ਬੇਸ਼ੇਥ ਵਜੋਂ ਵੀ ਜਾਣਿਆ ਜਾਂਦਾ ਸੀ ਵਜੋਂ ਵੀ ਜਾਣਿਆ ਜਾਂਦਾ ਸੀ ਦੇ ਪੁੱਤਰ ਅਬੀਮੇਲੇਕ ਨੂੰ ਕਿਸ ਨੇ ਮਾਰਿਆ? ਕੀ ਕਿਸੇ ਤੀਵੀਂ ਨੇ ਕੰਧ ਤੋਂ ਚੱਕੀ ਦਾ ਉੱਪਰਲਾ ਪੱਥਰ ਉਸ ਉੱਤੇ ਨਹੀਂ ਸੁੱਟਿਆ ਜਿਸ ਕਰਕੇ ਉਹ ਤੇਬੇਸ ਵਿੱਚ ਮਰ ਗਿਆ? ਤੁਸੀਂ ਸ਼ਹਿਰ ਦੀ ਕੰਧ ਦੇ ਐਨਾ ਨੇੜੇ ਕਿਉਂ ਗਏ?’ ਜੇਕਰ ਉਹ ਤੈਨੂੰ ਇਹ ਪੁੱਛੇ, ਤਾਂ ਉਸ ਨੂੰ ਆਖ, ‘ਇਸ ਤੋਂ ਇਲਾਵਾ, ਤੁਹਾਡਾ ਸੇਵਕ ਊਰੀਯਾਹ ਹਿੱਤੀ ਵੀ ਮਰ ਗਿਆ ਹੈ।’ ”