2 ਸ਼ਮੁਏਲ 11

ਫਿਰ ਦਾਵੀਦ ਨੇ ਉਸ ਨੂੰ ਲੈਣ ਲਈ ਸੰਦੇਸ਼ਵਾਹਕ ਭੇਜੇ। ਫਿਰ ਉਹ ਉਸਦੇ ਕੋਲ ਆਈ ਅਤੇ ਉਹ ਉਸਦੇ ਨਾਲ ਸੌਂ ਗਿਆ। (ਕਿਉਂਕਿ ਉਹ ਆਪਣੀ ਅਸ਼ੁੱਧਤਾਈ ਤੋਂ ਸ਼ੁੱਧ ਹੋਈ ਸੀ) ਫਿਰ ਉਹ ਘਰ ਵਾਪਸ ਚਲੀ ਗਈ।

2 Samuel 11:4 (UKJV) And David sent messengers, and took her; and she came in unto him, and he lay with her; for she was purified from her uncleanness: and she returned unto her house.

2ਇੱਕ ਸ਼ਾਮ ਦਾਵੀਦ ਆਪਣੇ ਬਿਸਤਰੇ ਤੋਂ ਉੱਠਿਆ ਅਤੇ ਮਹਿਲ ਦੀ ਛੱਤ ਉੱਤੇ ਘੁੰਮਣ ਲੱਗਾ। ਉਸ ਨੇ ਛੱਤ ਤੋਂ ਇੱਕ ਔਰਤ ਨੂੰ ਨਹਾਉਂਦੇ ਦੇਖਿਆ। ਉਹ ਔਰਤ ਵੇਖਣ ਵਿੱਚ ਬਹੁਤ ਸੋਹਣੀ ਸੀ,

3ਅਤੇ ਦਾਵੀਦ ਨੇ ਉਸ ਬਾਰੇ ਪਤਾ ਕਰਨ ਲਈ ਕਿਸੇ ਨੂੰ ਭੇਜਿਆ। ਉਸ ਆਦਮੀ ਨੇ ਆਖਿਆ, “ਉਹ ਬੈਥਸ਼ੇਬਾ ਹੈ, ਅਲਯਾਮ ਦੀ ਧੀ ਅਤੇ ਹਿੱਤੀ ਊਰੀਯਾਹ ਦੀ ਪਤਨੀ ਹੈ।”

4ਫਿਰ ਦਾਵੀਦ ਨੇ ਉਸ ਨੂੰ ਲੈਣ ਲਈ ਸੰਦੇਸ਼ਵਾਹਕ ਭੇਜੇ। ਫਿਰ ਉਹ ਉਸਦੇ ਕੋਲ ਆਈ ਅਤੇ ਉਹ ਉਸਦੇ ਨਾਲ ਸੌਂ ਗਿਆ। (ਕਿਉਂਕਿ ਉਹ ਆਪਣੀ ਅਸ਼ੁੱਧਤਾਈ ਤੋਂ ਸ਼ੁੱਧ ਹੋਈ ਸੀ) ਫਿਰ ਉਹ ਘਰ ਵਾਪਸ ਚਲੀ ਗਈ।

5ਉਹ ਔਰਤ ਗਰਭਵਤੀ ਹੋਈ ਅਤੇ ਦਾਵੀਦ ਨੂੰ ਸੁਨੇਹਾ ਭੇਜਿਆ, “ਮੈਂ ਗਰਭਵਤੀ ਹਾਂ।”

6ਇਸ ਲਈ ਦਾਵੀਦ ਨੇ ਯੋਆਬ ਨੂੰ ਇਹ ਸੰਦੇਸ਼ ਭੇਜਿਆ, “ਹਿੱਤੀ ਊਰੀਯਾਹ ਨੂੰ ਮੇਰੇ ਕੋਲ ਭੇਜੋ।” ਅਤੇ ਯੋਆਬ ਨੇ ਉਸਨੂੰ ਦਾਵੀਦ ਕੋਲ ਭੇਜਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.