3ਅਤੇ ਦਾਵੀਦ ਨੇ ਉਸ ਬਾਰੇ ਪਤਾ ਕਰਨ ਲਈ ਕਿਸੇ ਨੂੰ ਭੇਜਿਆ। ਉਸ ਆਦਮੀ ਨੇ ਆਖਿਆ, “ਉਹ ਬੈਥਸ਼ੇਬਾ ਹੈ, ਅਲਯਾਮ ਦੀ ਧੀ ਅਤੇ ਹਿੱਤੀ ਊਰੀਯਾਹ ਦੀ ਪਤਨੀ ਹੈ।”
4ਫਿਰ ਦਾਵੀਦ ਨੇ ਉਸ ਨੂੰ ਲੈਣ ਲਈ ਸੰਦੇਸ਼ਵਾਹਕ ਭੇਜੇ। ਫਿਰ ਉਹ ਉਸਦੇ ਕੋਲ ਆਈ ਅਤੇ ਉਹ ਉਸਦੇ ਨਾਲ ਸੌਂ ਗਿਆ। (ਕਿਉਂਕਿ ਉਹ ਆਪਣੀ ਅਸ਼ੁੱਧਤਾਈ ਤੋਂ ਸ਼ੁੱਧ ਹੋਈ ਸੀ) ਫਿਰ ਉਹ ਘਰ ਵਾਪਸ ਚਲੀ ਗਈ।
5ਉਹ ਔਰਤ ਗਰਭਵਤੀ ਹੋਈ ਅਤੇ ਦਾਵੀਦ ਨੂੰ ਸੁਨੇਹਾ ਭੇਜਿਆ, “ਮੈਂ ਗਰਭਵਤੀ ਹਾਂ।”
6ਇਸ ਲਈ ਦਾਵੀਦ ਨੇ ਯੋਆਬ ਨੂੰ ਇਹ ਸੰਦੇਸ਼ ਭੇਜਿਆ, “ਹਿੱਤੀ ਊਰੀਯਾਹ ਨੂੰ ਮੇਰੇ ਕੋਲ ਭੇਜੋ।” ਅਤੇ ਯੋਆਬ ਨੇ ਉਸਨੂੰ ਦਾਵੀਦ ਕੋਲ ਭੇਜਿਆ।
7ਜਦੋਂ ਊਰੀਯਾਹ ਉਸ ਕੋਲ ਆਇਆ ਤਾਂ ਦਾਵੀਦ ਨੇ ਉਸ ਨੂੰ ਪੁੱਛਿਆ ਕਿ ਯੋਆਬ ਕਿਹੋ ਜਿਹਾ ਸੀ, ਸਿਪਾਹੀ ਕਿਵੇਂ ਸਨ ਅਤੇ ਯੁੱਧ ਕਿਵੇਂ ਚੱਲ ਰਿਹਾ ਸੀ?