5ਉਹ ਔਰਤ ਗਰਭਵਤੀ ਹੋਈ ਅਤੇ ਦਾਵੀਦ ਨੂੰ ਸੁਨੇਹਾ ਭੇਜਿਆ, “ਮੈਂ ਗਰਭਵਤੀ ਹਾਂ।”
6ਇਸ ਲਈ ਦਾਵੀਦ ਨੇ ਯੋਆਬ ਨੂੰ ਇਹ ਸੰਦੇਸ਼ ਭੇਜਿਆ, “ਹਿੱਤੀ ਊਰੀਯਾਹ ਨੂੰ ਮੇਰੇ ਕੋਲ ਭੇਜੋ।” ਅਤੇ ਯੋਆਬ ਨੇ ਉਸਨੂੰ ਦਾਵੀਦ ਕੋਲ ਭੇਜਿਆ।
7ਜਦੋਂ ਊਰੀਯਾਹ ਉਸ ਕੋਲ ਆਇਆ ਤਾਂ ਦਾਵੀਦ ਨੇ ਉਸ ਨੂੰ ਪੁੱਛਿਆ ਕਿ ਯੋਆਬ ਕਿਹੋ ਜਿਹਾ ਸੀ, ਸਿਪਾਹੀ ਕਿਵੇਂ ਸਨ ਅਤੇ ਯੁੱਧ ਕਿਵੇਂ ਚੱਲ ਰਿਹਾ ਸੀ?
8ਤਦ ਦਾਵੀਦ ਨੇ ਊਰੀਯਾਹ ਨੂੰ ਆਖਿਆ, “ਆਪਣੇ ਘਰ ਜਾ ਕੇ ਆਪਣੇ ਪੈਰ ਧੋ।” ਇਸ ਲਈ ਊਰੀਯਾਹ ਨੇ ਜਦੋਂ ਮਹਿਲ ਤੋਂ ਨਿੱਕਲਿਆ ਅਤੇ ਰਾਜੇ ਵੱਲੋਂ ਇੱਕ ਤੋਹਫ਼ਾ ਉਸਦੇ ਪਿੱਛੇ ਭੇਜਿਆ ਗਿਆ।
9ਪਰ ਊਰੀਯਾਹ ਆਪਣੇ ਸਾਰੇ ਮਾਲਕਾਂ ਦੇ ਨਾਲ ਮਹਿਲ ਦੇ ਪ੍ਰਵੇਸ਼ ਦੁਆਰ ਉੱਤੇ ਸੌਂ ਗਿਆ ਅਤੇ ਆਪਣੇ ਘਰ ਨਾ ਗਿਆ।