7ਜਦੋਂ ਊਰੀਯਾਹ ਉਸ ਕੋਲ ਆਇਆ ਤਾਂ ਦਾਵੀਦ ਨੇ ਉਸ ਨੂੰ ਪੁੱਛਿਆ ਕਿ ਯੋਆਬ ਕਿਹੋ ਜਿਹਾ ਸੀ, ਸਿਪਾਹੀ ਕਿਵੇਂ ਸਨ ਅਤੇ ਯੁੱਧ ਕਿਵੇਂ ਚੱਲ ਰਿਹਾ ਸੀ?
8ਤਦ ਦਾਵੀਦ ਨੇ ਊਰੀਯਾਹ ਨੂੰ ਆਖਿਆ, “ਆਪਣੇ ਘਰ ਜਾ ਕੇ ਆਪਣੇ ਪੈਰ ਧੋ।” ਇਸ ਲਈ ਊਰੀਯਾਹ ਨੇ ਜਦੋਂ ਮਹਿਲ ਤੋਂ ਨਿੱਕਲਿਆ ਅਤੇ ਰਾਜੇ ਵੱਲੋਂ ਇੱਕ ਤੋਹਫ਼ਾ ਉਸਦੇ ਪਿੱਛੇ ਭੇਜਿਆ ਗਿਆ।
9ਪਰ ਊਰੀਯਾਹ ਆਪਣੇ ਸਾਰੇ ਮਾਲਕਾਂ ਦੇ ਨਾਲ ਮਹਿਲ ਦੇ ਪ੍ਰਵੇਸ਼ ਦੁਆਰ ਉੱਤੇ ਸੌਂ ਗਿਆ ਅਤੇ ਆਪਣੇ ਘਰ ਨਾ ਗਿਆ।
10ਜਦੋਂ ਦਾਵੀਦ ਨੂੰ ਦੱਸਿਆ ਗਿਆ, “ਊਰੀਯਾਹ ਘਰ ਨਹੀਂ ਗਿਆ।” ਇਸ ਲਈ ਉਸ ਨੇ ਊਰੀਯਾਹ ਨੂੰ ਪੁੱਛਿਆ, “ਭਲਾ ਤੂੰ ਸਫਰ ਕਰਕੇ ਨਹੀਂ ਆਇਆ ਫਿਰ ਤੂੰ ਆਪਣੇ ਘਰ ਕਿਉਂ ਨਹੀਂ ਗਿਆ?”
11ਊਰੀਯਾਹ ਨੇ ਦਾਵੀਦ ਨੂੰ ਆਖਿਆ, “ਸੰਦੂਕ, ਇਸਰਾਏਲ ਅਤੇ ਯਹੂਦਾਹ ਤੰਬੂਆਂ ਵਿੱਚ ਰਹਿੰਦੇ ਸਨ ਅਤੇ ਮੇਰੇ ਸੈਨਾਪਤੀ ਯੋਆਬ ਅਤੇ ਮੇਰੇ ਸੁਆਮੀ ਦੇ ਦਾਸ ਖੁੱਲ੍ਹੇ ਦੇਸ਼ ਵਿੱਚ ਡੇਰਾ ਲਾਈ ਬੈਠੇ ਸਨ। ਫਿਰ ਮੈਂ ਕਿਵੇਂ ਆਪਣੇ ਘਰ ਵਿੱਚ ਜਾ ਕੇ ਖਾਵਾਂ-ਪੀਵਾਂ ਅਤੇ ਆਪਣੀ ਪਤਨੀ ਨਾਲ ਪਿਆਰ ਕਰਾਂ? ਤੇਰੀ ਜਾਨ ਅਤੇ ਤੇਰੇ ਪ੍ਰਾਣ ਦੀ ਸਹੁੰ ਮੈਂ ਅਜਿਹਾ ਕਦੀ ਨਾ ਕਰਾਂਗਾ!”