12ਤੂੰ ਇਹ ਸਭ ਗੁਪਤ ਵਿੱਚ ਕੀਤਾ ਸੀ, ਪਰ ਮੈਂ ਇਹ ਗੱਲ ਸ਼ਰੇਆਮ ਸਾਰੇ ਇਸਰਾਏਲ ਦੇ ਸਾਹਮਣੇ ਕਰਾਂਗਾ।’ ”
13ਤਦ ਦਾਵੀਦ ਨੇ ਨਾਥਾਨ ਨੂੰ ਕਿਹਾ, “ਮੈਂ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ।” ਨਾਥਾਨ ਨੇ ਜਵਾਬ ਦਿੱਤਾ, “ਯਾਹਵੇਹ ਨੇ ਤੇਰੇ ਪਾਪ ਨੂੰ ਮਾਫ਼ ਕਰ ਦਿੱਤਾ ਹੈ। ਤੂੰ ਮਰੇਗਾ ਨਹੀਂ।
14ਪਰ ਕਿਉਂਕਿ ਅਜਿਹਾ ਕਰਕੇ ਤੂੰ ਯਾਹਵੇਹ ਲਈ ਪੂਰੀ ਤਰ੍ਹਾਂ ਨਿਰਾਦਰ ਕੀਤਾ ਹੈ, ਤੁਹਾਡੇ ਲਈ ਪੈਦਾ ਹੋਇਆ ਪੁੱਤਰ ਮਰ ਜਾਵੇਗਾ।”
15ਨਾਥਾਨ ਦੇ ਘਰ ਜਾਣ ਤੋਂ ਬਾਅਦ, ਯਾਹਵੇਹ ਨੇ ਉਸ ਬੱਚੇ ਨੂੰ ਮਾਰਿਆ ਜੋ ਊਰੀਯਾਹ ਦੀ ਪਤਨੀ ਨੇ ਦਾਵੀਦ ਤੋਂ ਪੈਦਾ ਕੀਤਾ ਸੀ ਅਤੇ ਉਹ ਬਿਮਾਰ ਹੋ ਗਿਆ।
16ਦਾਵੀਦ ਨੇ ਬੱਚੇ ਲਈ ਪਰਮੇਸ਼ਵਰ ਅੱਗੇ ਬੇਨਤੀ ਕੀਤੀ। ਉਸਨੇ ਵਰਤ ਰੱਖਿਆ ਅਤੇ ਰਾਤਾਂ ਜ਼ਮੀਨ ਤੇ ਤੱਪੜ ਪਾ ਕੇ ਕੱਟੀਆਂ।