2 ਸ਼ਮੁਏਲ 12

ਨਾਥਾਨ ਦੇ ਘਰ ਜਾਣ ਤੋਂ ਬਾਅਦ, ਯਾਹਵੇਹ ਨੇ ਉਸ ਬੱਚੇ ਨੂੰ ਮਾਰਿਆ ਜੋ ਊਰੀਯਾਹ ਦੀ ਪਤਨੀ ਨੇ ਦਾਵੀਦ ਤੋਂ ਪੈਦਾ ਕੀਤਾ ਸੀ ਅਤੇ ਉਹ ਬਿਮਾਰ ਹੋ ਗਿਆ।

2 Samuel 12:15 (UKJV) And Nathan departed unto his house. And the LORD struck the child that Uriah's wife bare unto David, and it was very sick.

13ਤਦ ਦਾਵੀਦ ਨੇ ਨਾਥਾਨ ਨੂੰ ਕਿਹਾ, “ਮੈਂ ਯਾਹਵੇਹ ਦੇ ਵਿਰੁੱਧ ਪਾਪ ਕੀਤਾ ਹੈ।” ਨਾਥਾਨ ਨੇ ਜਵਾਬ ਦਿੱਤਾ, “ਯਾਹਵੇਹ ਨੇ ਤੇਰੇ ਪਾਪ ਨੂੰ ਮਾਫ਼ ਕਰ ਦਿੱਤਾ ਹੈ। ਤੂੰ ਮਰੇਗਾ ਨਹੀਂ।

14ਪਰ ਕਿਉਂਕਿ ਅਜਿਹਾ ਕਰਕੇ ਤੂੰ ਯਾਹਵੇਹ ਲਈ ਪੂਰੀ ਤਰ੍ਹਾਂ ਨਿਰਾਦਰ ਕੀਤਾ ਹੈ, ਤੁਹਾਡੇ ਲਈ ਪੈਦਾ ਹੋਇਆ ਪੁੱਤਰ ਮਰ ਜਾਵੇਗਾ।”

15ਨਾਥਾਨ ਦੇ ਘਰ ਜਾਣ ਤੋਂ ਬਾਅਦ, ਯਾਹਵੇਹ ਨੇ ਉਸ ਬੱਚੇ ਨੂੰ ਮਾਰਿਆ ਜੋ ਊਰੀਯਾਹ ਦੀ ਪਤਨੀ ਨੇ ਦਾਵੀਦ ਤੋਂ ਪੈਦਾ ਕੀਤਾ ਸੀ ਅਤੇ ਉਹ ਬਿਮਾਰ ਹੋ ਗਿਆ।

16ਦਾਵੀਦ ਨੇ ਬੱਚੇ ਲਈ ਪਰਮੇਸ਼ਵਰ ਅੱਗੇ ਬੇਨਤੀ ਕੀਤੀ। ਉਸਨੇ ਵਰਤ ਰੱਖਿਆ ਅਤੇ ਰਾਤਾਂ ਜ਼ਮੀਨ ਤੇ ਤੱਪੜ ਪਾ ਕੇ ਕੱਟੀਆਂ।

17ਉਸ ਦੇ ਘਰ ਦੇ ਬਜ਼ੁਰਗ ਉਸ ਨੂੰ ਜ਼ਮੀਨ ਤੋਂ ਉਠਾਉਣ ਲਈ ਉਸ ਦੇ ਕੋਲ ਆਏ, ਪਰ ਉਸ ਨੇ ਇਨਕਾਰ ਕਰ ਦਿੱਤਾ, ਅਤੇ ਉਸ ਨੇ ਉਨ੍ਹਾਂ ਨਾਲ ਭੋਜਨ ਵੀ ਨਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.