2 ਸ਼ਮੁਏਲ 12

ਸੱਤਵੇਂ ਦਿਨ ਬੱਚੇ ਦੀ ਮੌਤ ਹੋ ਗਈ। ਦਾਵੀਦ ਦੇ ਸੇਵਾਦਾਰ ਉਸ ਨੂੰ ਇਹ ਦੱਸਣ ਤੋਂ ਡਰਦੇ ਸਨ ਕਿ ਬੱਚਾ ਮਰ ਗਿਆ ਹੈ, ਕਿਉਂਕਿ ਉਨ੍ਹਾਂ ਨੇ ਆਖਿਆ, “ਵੇਖ ਜਦ ਉਹ ਬਾਲਕ ਅਜੇ ਜਿਉਂਦਾ ਸੀ ਤਾਂ ਅਸੀਂ ਉਸ ਨੂੰ ਆਖਿਆ ਅਤੇ ਉਸਨੇ ਸਾਡੀ ਗੱਲ ਨਾ ਮੰਨੀ ਅਤੇ ਜੇ ਹੁਣ ਅਸੀਂ ਉਸਨੂੰ ਆਖੀਏ ਕਿ ਬੱਚਾ ਮਰ ਗਿਆ ਹੈ ਤਾਂ ਉਹ ਆਪਣੀ ਜਿੰਦ ਨੂੰ ਕਸ਼ਟ ਦੇ ਸਕਦਾ ਹੈ।”

2 Samuel 12:18 (UKJV) And it came to pass on the seventh day, that the child died. And the servants of David feared to tell him that the child was dead: for they said, Behold, while the child was yet alive, we spoke unto him, and he would not hearken unto our voice: how will he then vex himself, if we tell him that the child is dead?

16ਦਾਵੀਦ ਨੇ ਬੱਚੇ ਲਈ ਪਰਮੇਸ਼ਵਰ ਅੱਗੇ ਬੇਨਤੀ ਕੀਤੀ। ਉਸਨੇ ਵਰਤ ਰੱਖਿਆ ਅਤੇ ਰਾਤਾਂ ਜ਼ਮੀਨ ਤੇ ਤੱਪੜ ਪਾ ਕੇ ਕੱਟੀਆਂ।

17ਉਸ ਦੇ ਘਰ ਦੇ ਬਜ਼ੁਰਗ ਉਸ ਨੂੰ ਜ਼ਮੀਨ ਤੋਂ ਉਠਾਉਣ ਲਈ ਉਸ ਦੇ ਕੋਲ ਆਏ, ਪਰ ਉਸ ਨੇ ਇਨਕਾਰ ਕਰ ਦਿੱਤਾ, ਅਤੇ ਉਸ ਨੇ ਉਨ੍ਹਾਂ ਨਾਲ ਭੋਜਨ ਵੀ ਨਾ ਕੀਤਾ।

18ਸੱਤਵੇਂ ਦਿਨ ਬੱਚੇ ਦੀ ਮੌਤ ਹੋ ਗਈ। ਦਾਵੀਦ ਦੇ ਸੇਵਾਦਾਰ ਉਸ ਨੂੰ ਇਹ ਦੱਸਣ ਤੋਂ ਡਰਦੇ ਸਨ ਕਿ ਬੱਚਾ ਮਰ ਗਿਆ ਹੈ, ਕਿਉਂਕਿ ਉਨ੍ਹਾਂ ਨੇ ਆਖਿਆ, “ਵੇਖ ਜਦ ਉਹ ਬਾਲਕ ਅਜੇ ਜਿਉਂਦਾ ਸੀ ਤਾਂ ਅਸੀਂ ਉਸ ਨੂੰ ਆਖਿਆ ਅਤੇ ਉਸਨੇ ਸਾਡੀ ਗੱਲ ਨਾ ਮੰਨੀ ਅਤੇ ਜੇ ਹੁਣ ਅਸੀਂ ਉਸਨੂੰ ਆਖੀਏ ਕਿ ਬੱਚਾ ਮਰ ਗਿਆ ਹੈ ਤਾਂ ਉਹ ਆਪਣੀ ਜਿੰਦ ਨੂੰ ਕਸ਼ਟ ਦੇ ਸਕਦਾ ਹੈ।”

19ਦਾਵੀਦ ਨੇ ਦੇਖਿਆ ਕਿ ਉਸ ਦੇ ਸੇਵਾਦਾਰ ਆਪਸ ਵਿੱਚ ਘੁਸਰ-ਮੁਸਰ ਕਰ ਰਹੇ ਸਨ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਬੱਚਾ ਮਰ ਗਿਆ ਸੀ। ਉਸ ਨੇ ਪੁੱਛਿਆ, “ਕੀ ਬੱਚਾ ਮਰ ਗਿਆ ਹੈ?” ਉਨ੍ਹਾਂ ਨੇ ਜਵਾਬ ਦਿੱਤਾ, “ਹਾਂ, ਉਹ ਮਰ ਗਿਆ ਹੈ।”

20ਤਦ ਦਾਵੀਦ ਜ਼ਮੀਨ ਤੋਂ ਉੱਠਿਆ, ਨਹਾਇਆ, ਸੁਗੰਧ ਲਾਈ ਅਤੇ ਕੱਪੜੇ ਬਦਲੇ ਅਤੇ ਯਾਹਵੇਹ ਦੇ ਘਰ ਆ ਕੇ ਮੱਥਾ ਟੇਕਿਆ। ਤਦ ਉਹ ਆਪਣੇ ਘਰ ਗਿਆ ਅਤੇ ਉਸ ਦੇ ਕਹਿਣ ਉੱਤੇ ਉਨ੍ਹਾਂ ਨੇ ਉਸ ਨੂੰ ਭੋਜਨ ਪਰੋਸਿਆ ਅਤੇ ਉਸ ਨੇ ਖਾਧਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.