2 ਸ਼ਮੁਏਲ 12

ਤਦ ਦਾਵੀਦ ਜ਼ਮੀਨ ਤੋਂ ਉੱਠਿਆ, ਨਹਾਇਆ, ਸੁਗੰਧ ਲਾਈ ਅਤੇ ਕੱਪੜੇ ਬਦਲੇ ਅਤੇ ਯਾਹਵੇਹ ਦੇ ਘਰ ਆ ਕੇ ਮੱਥਾ ਟੇਕਿਆ। ਤਦ ਉਹ ਆਪਣੇ ਘਰ ਗਿਆ ਅਤੇ ਉਸ ਦੇ ਕਹਿਣ ਉੱਤੇ ਉਨ੍ਹਾਂ ਨੇ ਉਸ ਨੂੰ ਭੋਜਨ ਪਰੋਸਿਆ ਅਤੇ ਉਸ ਨੇ ਖਾਧਾ।

2 Samuel 12:20 (UKJV) Then David arose from the earth, and washed, and anointed himself, and changed his apparel, and came into the house of the LORD, and worshipped: then he came to his own house; and when he required, they set bread before him, and he did eat.

18ਸੱਤਵੇਂ ਦਿਨ ਬੱਚੇ ਦੀ ਮੌਤ ਹੋ ਗਈ। ਦਾਵੀਦ ਦੇ ਸੇਵਾਦਾਰ ਉਸ ਨੂੰ ਇਹ ਦੱਸਣ ਤੋਂ ਡਰਦੇ ਸਨ ਕਿ ਬੱਚਾ ਮਰ ਗਿਆ ਹੈ, ਕਿਉਂਕਿ ਉਨ੍ਹਾਂ ਨੇ ਆਖਿਆ, “ਵੇਖ ਜਦ ਉਹ ਬਾਲਕ ਅਜੇ ਜਿਉਂਦਾ ਸੀ ਤਾਂ ਅਸੀਂ ਉਸ ਨੂੰ ਆਖਿਆ ਅਤੇ ਉਸਨੇ ਸਾਡੀ ਗੱਲ ਨਾ ਮੰਨੀ ਅਤੇ ਜੇ ਹੁਣ ਅਸੀਂ ਉਸਨੂੰ ਆਖੀਏ ਕਿ ਬੱਚਾ ਮਰ ਗਿਆ ਹੈ ਤਾਂ ਉਹ ਆਪਣੀ ਜਿੰਦ ਨੂੰ ਕਸ਼ਟ ਦੇ ਸਕਦਾ ਹੈ।”

19ਦਾਵੀਦ ਨੇ ਦੇਖਿਆ ਕਿ ਉਸ ਦੇ ਸੇਵਾਦਾਰ ਆਪਸ ਵਿੱਚ ਘੁਸਰ-ਮੁਸਰ ਕਰ ਰਹੇ ਸਨ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਬੱਚਾ ਮਰ ਗਿਆ ਸੀ। ਉਸ ਨੇ ਪੁੱਛਿਆ, “ਕੀ ਬੱਚਾ ਮਰ ਗਿਆ ਹੈ?” ਉਨ੍ਹਾਂ ਨੇ ਜਵਾਬ ਦਿੱਤਾ, “ਹਾਂ, ਉਹ ਮਰ ਗਿਆ ਹੈ।”

20ਤਦ ਦਾਵੀਦ ਜ਼ਮੀਨ ਤੋਂ ਉੱਠਿਆ, ਨਹਾਇਆ, ਸੁਗੰਧ ਲਾਈ ਅਤੇ ਕੱਪੜੇ ਬਦਲੇ ਅਤੇ ਯਾਹਵੇਹ ਦੇ ਘਰ ਆ ਕੇ ਮੱਥਾ ਟੇਕਿਆ। ਤਦ ਉਹ ਆਪਣੇ ਘਰ ਗਿਆ ਅਤੇ ਉਸ ਦੇ ਕਹਿਣ ਉੱਤੇ ਉਨ੍ਹਾਂ ਨੇ ਉਸ ਨੂੰ ਭੋਜਨ ਪਰੋਸਿਆ ਅਤੇ ਉਸ ਨੇ ਖਾਧਾ।

21ਉਸ ਦੇ ਸੇਵਾਦਾਰਾਂ ਨੇ ਉਸ ਨੂੰ ਪੁੱਛਿਆ, “ਤੁਸੀਂ ਅਜਿਹਾ ਕਿਉਂ ਕੀਤਾ? ਜਦੋਂ ਬੱਚਾ ਜਿਉਂਦਾ ਸੀ, ਤੁਸੀਂ ਵਰਤ ਰੱਖਿਆ ਅਤੇ ਰੋਏ, ਪਰ ਹੁਣ ਜਦੋਂ ਬੱਚਾ ਮਰ ਗਿਆ ਹੈ, ਤੁਸੀਂ ਉੱਠੇ ਕੇ ਰੋਟੀ ਖਾਧੀ!”

22ਉਸਨੇ ਜਵਾਬ ਦਿੱਤਾ, “ਜਦੋਂ ਬੱਚਾ ਅਜੇ ਜਿਉਂਦਾ ਸੀ, ਮੈਂ ਵਰਤ ਰੱਖਿਆ ਅਤੇ ਰੋਇਆ। ਮੈਂ ਸੋਚਿਆ, ‘ਕੌਣ ਜਾਣਦਾ ਹੈ? ਯਾਹਵੇਹ ਮੇਰੇ ਤੇ ਮਿਹਰਬਾਨ ਹੋ ਜਾਵੇ ਅਤੇ ਇਹ ਬੱਚਾ ਜੀਉਂਦਾ ਰਹੇ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.