2 ਸ਼ਮੁਏਲ 12

ਉਸ ਦੇ ਸੇਵਾਦਾਰਾਂ ਨੇ ਉਸ ਨੂੰ ਪੁੱਛਿਆ, “ਤੁਸੀਂ ਅਜਿਹਾ ਕਿਉਂ ਕੀਤਾ? ਜਦੋਂ ਬੱਚਾ ਜਿਉਂਦਾ ਸੀ, ਤੁਸੀਂ ਵਰਤ ਰੱਖਿਆ ਅਤੇ ਰੋਏ, ਪਰ ਹੁਣ ਜਦੋਂ ਬੱਚਾ ਮਰ ਗਿਆ ਹੈ, ਤੁਸੀਂ ਉੱਠੇ ਕੇ ਰੋਟੀ ਖਾਧੀ!”

2 Samuel 12:21 (UKJV) Then said his servants unto him, What thing is this that you have done? you did fast and weep for the child, while it was alive; but when the child was dead, you did rise and eat bread.

19ਦਾਵੀਦ ਨੇ ਦੇਖਿਆ ਕਿ ਉਸ ਦੇ ਸੇਵਾਦਾਰ ਆਪਸ ਵਿੱਚ ਘੁਸਰ-ਮੁਸਰ ਕਰ ਰਹੇ ਸਨ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਬੱਚਾ ਮਰ ਗਿਆ ਸੀ। ਉਸ ਨੇ ਪੁੱਛਿਆ, “ਕੀ ਬੱਚਾ ਮਰ ਗਿਆ ਹੈ?” ਉਨ੍ਹਾਂ ਨੇ ਜਵਾਬ ਦਿੱਤਾ, “ਹਾਂ, ਉਹ ਮਰ ਗਿਆ ਹੈ।”

20ਤਦ ਦਾਵੀਦ ਜ਼ਮੀਨ ਤੋਂ ਉੱਠਿਆ, ਨਹਾਇਆ, ਸੁਗੰਧ ਲਾਈ ਅਤੇ ਕੱਪੜੇ ਬਦਲੇ ਅਤੇ ਯਾਹਵੇਹ ਦੇ ਘਰ ਆ ਕੇ ਮੱਥਾ ਟੇਕਿਆ। ਤਦ ਉਹ ਆਪਣੇ ਘਰ ਗਿਆ ਅਤੇ ਉਸ ਦੇ ਕਹਿਣ ਉੱਤੇ ਉਨ੍ਹਾਂ ਨੇ ਉਸ ਨੂੰ ਭੋਜਨ ਪਰੋਸਿਆ ਅਤੇ ਉਸ ਨੇ ਖਾਧਾ।

21ਉਸ ਦੇ ਸੇਵਾਦਾਰਾਂ ਨੇ ਉਸ ਨੂੰ ਪੁੱਛਿਆ, “ਤੁਸੀਂ ਅਜਿਹਾ ਕਿਉਂ ਕੀਤਾ? ਜਦੋਂ ਬੱਚਾ ਜਿਉਂਦਾ ਸੀ, ਤੁਸੀਂ ਵਰਤ ਰੱਖਿਆ ਅਤੇ ਰੋਏ, ਪਰ ਹੁਣ ਜਦੋਂ ਬੱਚਾ ਮਰ ਗਿਆ ਹੈ, ਤੁਸੀਂ ਉੱਠੇ ਕੇ ਰੋਟੀ ਖਾਧੀ!”

22ਉਸਨੇ ਜਵਾਬ ਦਿੱਤਾ, “ਜਦੋਂ ਬੱਚਾ ਅਜੇ ਜਿਉਂਦਾ ਸੀ, ਮੈਂ ਵਰਤ ਰੱਖਿਆ ਅਤੇ ਰੋਇਆ। ਮੈਂ ਸੋਚਿਆ, ‘ਕੌਣ ਜਾਣਦਾ ਹੈ? ਯਾਹਵੇਹ ਮੇਰੇ ਤੇ ਮਿਹਰਬਾਨ ਹੋ ਜਾਵੇ ਅਤੇ ਇਹ ਬੱਚਾ ਜੀਉਂਦਾ ਰਹੇ।’

23ਪਰ ਹੁਣ ਜਦੋਂ ਉਹ ਮਰ ਗਿਆ ਹੈ, ਮੈਂ ਕਿਉਂ ਵਰਤ ਰੱਖਾਂ? ਕੀ ਮੈਂ ਉਸਨੂੰ ਦੁਬਾਰਾ ਵਾਪਸ ਲਿਆ ਸਕਦਾ ਹਾਂ? ਮੈਂ ਉਸ ਕੋਲ ਜਾਵਾਂਗਾ, ਪਰ ਉਹ ਮੇਰੇ ਕੋਲ ਵਾਪਸ ਨਹੀਂ ਆਵੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.