1ਯਾਹਵੇਹ ਨੇ ਨਾਥਾਨ ਨੂੰ ਦਾਵੀਦ ਕੋਲ ਭੇਜਿਆ। ਜਦੋਂ ਉਹ ਉਸਦੇ ਕੋਲ ਆਇਆ, ਉਸਨੇ ਕਿਹਾ, “ਇੱਕ ਨਗਰ ਵਿੱਚ ਦੋ ਆਦਮੀ ਸਨ, ਇੱਕ ਅਮੀਰ ਅਤੇ ਦੂਜਾ ਗਰੀਬ।
2ਅਮੀਰ ਆਦਮੀ ਕੋਲ ਬਹੁਤ ਸਾਰੀਆਂ ਭੇਡਾਂ ਅਤੇ ਮਾਲ ਡੰਗਰ ਸਨ,
3ਪਰ ਗਰੀਬ ਆਦਮੀ ਕੋਲ ਇੱਕ ਭੇਡ ਦੀ ਲੇਲੀ ਤੋਂ ਇਲਾਵਾ ਕੁਝ ਨਹੀਂ ਸੀ ਜੋ ਉਸ ਨੇ ਉਸ ਨੂੰ ਮੁੱਲ ਲਿਆ ਅਤੇ ਪਾਲਿਆ ਸੀ। ਉਸਦਾ ਪਾਲਣ ਪੋਸ਼ਣ ਉਸਦੇ ਬੱਚਿਆ ਨਾਲ ਹੋਇਆ ਸੀ। ਉਹ ਉਸੇ ਦੀ ਰੋਟੀ ਵਿੱਚੋਂ ਖਾਂਦੀ ਸੀ ਅਤੇ ਉਸ ਦੇ ਪਿਆਲੇ ਵਿੱਚੋਂ ਪੀਂਦੀ ਸੀ ਅਤੇ ਉਸਦੀਆਂ ਹੀ ਬਾਹਾਂ ਵਿੱਚ ਸੌਂਦੀ ਸੀ। ਉਹ ਉਸ ਦੀ ਧੀ ਵਰਗੀ ਸੀ।
4“ਉਸ ਅਮੀਰ ਆਦਮੀ ਕੋਲ ਇੱਕ ਯਾਤਰੀ ਆਇਆ ਸੀ। ਉਸ ਅਮੀਰ ਆਦਮੀ ਨੇ ਉਸ ਯਾਤਰੀ ਦੇ ਮਨੋਰੰਜਨ ਲਈ ਆਪਣੀਆਂ ਭੇਡਾਂ ਵਿੱਚੋਂ ਕੋਈ ਭੇਡ ਨਾ ਲਈ, ਪਰ ਉਸ ਗਰੀਬ ਆਦਮੀ ਦੀ ਭੇਡ ਲੈ ਕੇ ਉਸ ਯਾਤਰੀ ਲਈ ਭੋਜਨ ਤਿਆਰ ਕੀਤਾ।”
5ਦਾਵੀਦ ਉਸ ਆਦਮੀ ਉੱਤੇ ਗੁੱਸੇ ਨਾਲ ਭੜਕਿਆ ਅਤੇ ਨਾਥਾਨ ਨੂੰ ਆਖਿਆ, “ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਆਦਮੀ ਨੇ ਇਹ ਕੀਤਾ ਉਹ ਜ਼ਰੂਰ ਮਰ ਜਾਵੇਗਾ!