2 ਸ਼ਮੁਏਲ 12

ਯਾਹਵੇਹ ਨੇ ਨਾਥਾਨ ਨੂੰ ਦਾਵੀਦ ਕੋਲ ਭੇਜਿਆ। ਜਦੋਂ ਉਹ ਉਸਦੇ ਕੋਲ ਆਇਆ, ਉਸਨੇ ਕਿਹਾ, “ਇੱਕ ਨਗਰ ਵਿੱਚ ਦੋ ਆਦਮੀ ਸਨ, ਇੱਕ ਅਮੀਰ ਅਤੇ ਦੂਜਾ ਗਰੀਬ।

2 Samuel 12:1 (UKJV) And the LORD sent Nathan unto David. And he came unto him, and said unto him, There were two men in one city; the one rich, and the other poor.

1ਯਾਹਵੇਹ ਨੇ ਨਾਥਾਨ ਨੂੰ ਦਾਵੀਦ ਕੋਲ ਭੇਜਿਆ। ਜਦੋਂ ਉਹ ਉਸਦੇ ਕੋਲ ਆਇਆ, ਉਸਨੇ ਕਿਹਾ, “ਇੱਕ ਨਗਰ ਵਿੱਚ ਦੋ ਆਦਮੀ ਸਨ, ਇੱਕ ਅਮੀਰ ਅਤੇ ਦੂਜਾ ਗਰੀਬ।

2ਅਮੀਰ ਆਦਮੀ ਕੋਲ ਬਹੁਤ ਸਾਰੀਆਂ ਭੇਡਾਂ ਅਤੇ ਮਾਲ ਡੰਗਰ ਸਨ,

3ਪਰ ਗਰੀਬ ਆਦਮੀ ਕੋਲ ਇੱਕ ਭੇਡ ਦੀ ਲੇਲੀ ਤੋਂ ਇਲਾਵਾ ਕੁਝ ਨਹੀਂ ਸੀ ਜੋ ਉਸ ਨੇ ਉਸ ਨੂੰ ਮੁੱਲ ਲਿਆ ਅਤੇ ਪਾਲਿਆ ਸੀ। ਉਸਦਾ ਪਾਲਣ ਪੋਸ਼ਣ ਉਸਦੇ ਬੱਚਿਆ ਨਾਲ ਹੋਇਆ ਸੀ। ਉਹ ਉਸੇ ਦੀ ਰੋਟੀ ਵਿੱਚੋਂ ਖਾਂਦੀ ਸੀ ਅਤੇ ਉਸ ਦੇ ਪਿਆਲੇ ਵਿੱਚੋਂ ਪੀਂਦੀ ਸੀ ਅਤੇ ਉਸਦੀਆਂ ਹੀ ਬਾਹਾਂ ਵਿੱਚ ਸੌਂਦੀ ਸੀ। ਉਹ ਉਸ ਦੀ ਧੀ ਵਰਗੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.