5ਦਾਵੀਦ ਉਸ ਆਦਮੀ ਉੱਤੇ ਗੁੱਸੇ ਨਾਲ ਭੜਕਿਆ ਅਤੇ ਨਾਥਾਨ ਨੂੰ ਆਖਿਆ, “ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਆਦਮੀ ਨੇ ਇਹ ਕੀਤਾ ਉਹ ਜ਼ਰੂਰ ਮਰ ਜਾਵੇਗਾ!
6ਇਸ ਲਈ ਉਸ ਮਨੁੱਖ ਨੂੰ ਲੇਲੀ ਲਈ ਚਾਰ ਗੁਣਾ ਵੱਧ ਭੁਗਤਾਨ ਕਰਨਾ ਪਵੇਗਾ, ਕਿਉਂਕਿ ਉਸਨੇ ਅਜਿਹਾ ਕੰਮ ਕੀਤਾ ਅਤੇ ਕੁਝ ਦਯਾ ਨਾ ਕੀਤੀ।”
7ਤਦ ਨਾਥਾਨ ਨੇ ਦਾਵੀਦ ਨੂੰ ਆਖਿਆ, “ਤੂੰ ਉਹ ਆਦਮੀ ਹੈ! ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ‘ਮੈਂ ਤੈਨੂੰ ਇਸਰਾਏਲ ਦਾ ਰਾਜਾ ਅਭਿਸ਼ੇਕ ਕੀਤਾ, ਅਤੇ ਮੈਂ ਤੈਨੂੰ ਸ਼ਾਊਲ ਦੇ ਹੱਥੋਂ ਛੁਡਾਇਆ।
8ਮੈਂ ਤੇਰੇ ਮਾਲਕ ਦਾ ਘਰ ਤੈਨੂੰ ਅਤੇ ਤੇਰੇ ਸੁਆਮੀ ਦੀਆਂ ਪਤਨੀਆਂ ਨੂੰ ਤੇਰੀਆਂ ਬਾਹਾਂ ਵਿੱਚ ਦਿੱਤੀਆਂ। ਮੈਂ ਸਾਰਾ ਇਸਰਾਏਲ ਅਤੇ ਯਹੂਦਾਹ ਘਰਾਣਾ ਤੈਨੂੰ ਦੇ ਦਿੱਤਾ ਅਤੇ ਜੇ ਇਹ ਸਭ ਕੁਝ ਬਹੁਤ ਘੱਟ ਸੀ, ਤਾਂ ਮੈਂ ਤੈਨੂੰ ਹੋਰ ਵੀ ਦੇ ਦਿੰਦਾ।
9ਤੂੰ ਯਾਹਵੇਹ ਦੇ ਬਚਨ ਨੂੰ ਤੁੱਛ ਜਾਣਿਆ ਅਤੇ ਉਸਦੇ ਅੱਗੇ ਬੁਰਿਆਈ ਕੀਤੀ ਹੈ? ਤੂੰ ਹਿੱਤੀ ਊਰੀਯਾਹ ਨੂੰ ਤਲਵਾਰ ਨਾਲ ਮਾਰਵਾਇਆ ਅਤੇ ਉਸ ਦੀ ਪਤਨੀ ਨੂੰ ਆਪਣਾ ਬਣਾ ਲਿਆ। ਤੂੰ ਉਸ ਨੂੰ ਅੰਮੋਨੀਆਂ ਦੀ ਤਲਵਾਰ ਨਾਲ ਮਾਰਵਾ ਦਿੱਤਾ।