2 ਸ਼ਮੁਏਲ 12

ਮੈਂ ਤੇਰੇ ਮਾਲਕ ਦਾ ਘਰ ਤੈਨੂੰ ਅਤੇ ਤੇਰੇ ਸੁਆਮੀ ਦੀਆਂ ਪਤਨੀਆਂ ਨੂੰ ਤੇਰੀਆਂ ਬਾਹਾਂ ਵਿੱਚ ਦਿੱਤੀਆਂ। ਮੈਂ ਸਾਰਾ ਇਸਰਾਏਲ ਅਤੇ ਯਹੂਦਾਹ ਘਰਾਣਾ ਤੈਨੂੰ ਦੇ ਦਿੱਤਾ ਅਤੇ ਜੇ ਇਹ ਸਭ ਕੁਝ ਬਹੁਤ ਘੱਟ ਸੀ, ਤਾਂ ਮੈਂ ਤੈਨੂੰ ਹੋਰ ਵੀ ਦੇ ਦਿੰਦਾ।

2 Samuel 12:8 (UKJV) And I gave you your master's house, and your master's wives into your bosom, and gave you the house of Israel and of Judah; and if that had been too little, I would moreover have given unto you such and such things.

6ਇਸ ਲਈ ਉਸ ਮਨੁੱਖ ਨੂੰ ਲੇਲੀ ਲਈ ਚਾਰ ਗੁਣਾ ਵੱਧ ਭੁਗਤਾਨ ਕਰਨਾ ਪਵੇਗਾ, ਕਿਉਂਕਿ ਉਸਨੇ ਅਜਿਹਾ ਕੰਮ ਕੀਤਾ ਅਤੇ ਕੁਝ ਦਯਾ ਨਾ ਕੀਤੀ।”

7ਤਦ ਨਾਥਾਨ ਨੇ ਦਾਵੀਦ ਨੂੰ ਆਖਿਆ, “ਤੂੰ ਉਹ ਆਦਮੀ ਹੈ! ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ‘ਮੈਂ ਤੈਨੂੰ ਇਸਰਾਏਲ ਦਾ ਰਾਜਾ ਅਭਿਸ਼ੇਕ ਕੀਤਾ, ਅਤੇ ਮੈਂ ਤੈਨੂੰ ਸ਼ਾਊਲ ਦੇ ਹੱਥੋਂ ਛੁਡਾਇਆ।

8ਮੈਂ ਤੇਰੇ ਮਾਲਕ ਦਾ ਘਰ ਤੈਨੂੰ ਅਤੇ ਤੇਰੇ ਸੁਆਮੀ ਦੀਆਂ ਪਤਨੀਆਂ ਨੂੰ ਤੇਰੀਆਂ ਬਾਹਾਂ ਵਿੱਚ ਦਿੱਤੀਆਂ। ਮੈਂ ਸਾਰਾ ਇਸਰਾਏਲ ਅਤੇ ਯਹੂਦਾਹ ਘਰਾਣਾ ਤੈਨੂੰ ਦੇ ਦਿੱਤਾ ਅਤੇ ਜੇ ਇਹ ਸਭ ਕੁਝ ਬਹੁਤ ਘੱਟ ਸੀ, ਤਾਂ ਮੈਂ ਤੈਨੂੰ ਹੋਰ ਵੀ ਦੇ ਦਿੰਦਾ।

9ਤੂੰ ਯਾਹਵੇਹ ਦੇ ਬਚਨ ਨੂੰ ਤੁੱਛ ਜਾਣਿਆ ਅਤੇ ਉਸਦੇ ਅੱਗੇ ਬੁਰਿਆਈ ਕੀਤੀ ਹੈ? ਤੂੰ ਹਿੱਤੀ ਊਰੀਯਾਹ ਨੂੰ ਤਲਵਾਰ ਨਾਲ ਮਾਰਵਾਇਆ ਅਤੇ ਉਸ ਦੀ ਪਤਨੀ ਨੂੰ ਆਪਣਾ ਬਣਾ ਲਿਆ। ਤੂੰ ਉਸ ਨੂੰ ਅੰਮੋਨੀਆਂ ਦੀ ਤਲਵਾਰ ਨਾਲ ਮਾਰਵਾ ਦਿੱਤਾ।

10ਇਸ ਲਈ ਹੁਣ ਤੇਰੇ ਘਰੋਂ ਤਲਵਾਰ ਕਦੇ ਨਹੀਂ ਹਟੇਗੀ, ਕਿਉਂਕਿ ਤੂੰ ਮੈਨੂੰ ਤੁੱਛ ਸਮਝਿਆ ਅਤੇ ਹਿੱਤੀ ਊਰੀਯਾਹ ਦੀ ਪਤਨੀ ਨੂੰ ਆਪਣੀ ਪਤਨੀ ਬਣਾ ਲਿਆ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.