2 ਸ਼ਮੁਏਲ 12

ਤੂੰ ਯਾਹਵੇਹ ਦੇ ਬਚਨ ਨੂੰ ਤੁੱਛ ਜਾਣਿਆ ਅਤੇ ਉਸਦੇ ਅੱਗੇ ਬੁਰਿਆਈ ਕੀਤੀ ਹੈ? ਤੂੰ ਹਿੱਤੀ ਊਰੀਯਾਹ ਨੂੰ ਤਲਵਾਰ ਨਾਲ ਮਾਰਵਾਇਆ ਅਤੇ ਉਸ ਦੀ ਪਤਨੀ ਨੂੰ ਆਪਣਾ ਬਣਾ ਲਿਆ। ਤੂੰ ਉਸ ਨੂੰ ਅੰਮੋਨੀਆਂ ਦੀ ਤਲਵਾਰ ਨਾਲ ਮਾਰਵਾ ਦਿੱਤਾ।

2 Samuel 12:9 (UKJV) Wherefore have you despised the commandment of the LORD, to do evil in his sight? you have killed Uriah the Hittite with the sword, and have taken his wife to be your wife, and have slain him with the sword of the children of Ammon.

7ਤਦ ਨਾਥਾਨ ਨੇ ਦਾਵੀਦ ਨੂੰ ਆਖਿਆ, “ਤੂੰ ਉਹ ਆਦਮੀ ਹੈ! ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ‘ਮੈਂ ਤੈਨੂੰ ਇਸਰਾਏਲ ਦਾ ਰਾਜਾ ਅਭਿਸ਼ੇਕ ਕੀਤਾ, ਅਤੇ ਮੈਂ ਤੈਨੂੰ ਸ਼ਾਊਲ ਦੇ ਹੱਥੋਂ ਛੁਡਾਇਆ।

8ਮੈਂ ਤੇਰੇ ਮਾਲਕ ਦਾ ਘਰ ਤੈਨੂੰ ਅਤੇ ਤੇਰੇ ਸੁਆਮੀ ਦੀਆਂ ਪਤਨੀਆਂ ਨੂੰ ਤੇਰੀਆਂ ਬਾਹਾਂ ਵਿੱਚ ਦਿੱਤੀਆਂ। ਮੈਂ ਸਾਰਾ ਇਸਰਾਏਲ ਅਤੇ ਯਹੂਦਾਹ ਘਰਾਣਾ ਤੈਨੂੰ ਦੇ ਦਿੱਤਾ ਅਤੇ ਜੇ ਇਹ ਸਭ ਕੁਝ ਬਹੁਤ ਘੱਟ ਸੀ, ਤਾਂ ਮੈਂ ਤੈਨੂੰ ਹੋਰ ਵੀ ਦੇ ਦਿੰਦਾ।

9ਤੂੰ ਯਾਹਵੇਹ ਦੇ ਬਚਨ ਨੂੰ ਤੁੱਛ ਜਾਣਿਆ ਅਤੇ ਉਸਦੇ ਅੱਗੇ ਬੁਰਿਆਈ ਕੀਤੀ ਹੈ? ਤੂੰ ਹਿੱਤੀ ਊਰੀਯਾਹ ਨੂੰ ਤਲਵਾਰ ਨਾਲ ਮਾਰਵਾਇਆ ਅਤੇ ਉਸ ਦੀ ਪਤਨੀ ਨੂੰ ਆਪਣਾ ਬਣਾ ਲਿਆ। ਤੂੰ ਉਸ ਨੂੰ ਅੰਮੋਨੀਆਂ ਦੀ ਤਲਵਾਰ ਨਾਲ ਮਾਰਵਾ ਦਿੱਤਾ।

10ਇਸ ਲਈ ਹੁਣ ਤੇਰੇ ਘਰੋਂ ਤਲਵਾਰ ਕਦੇ ਨਹੀਂ ਹਟੇਗੀ, ਕਿਉਂਕਿ ਤੂੰ ਮੈਨੂੰ ਤੁੱਛ ਸਮਝਿਆ ਅਤੇ ਹਿੱਤੀ ਊਰੀਯਾਹ ਦੀ ਪਤਨੀ ਨੂੰ ਆਪਣੀ ਪਤਨੀ ਬਣਾ ਲਿਆ।’

11“ਯਾਹਵੇਹ ਇਹ ਆਖਦਾ ਹੈ, ‘ਵੇਖ ਮੈਂ ਇੱਕ ਬੁਰਿਆਈ ਨੂੰ ਤੇਰੇ ਆਪਣੇ ਘਰ ਵਿੱਚੋਂ ਹੀ ਤੇਰੇ ਉੱਤੇ ਪਾਵਾਂਗਾ। ਮੈਂ ਤੇਰੀਆਂ ਅੱਖਾਂ ਦੇ ਸਾਹਮਣੇ ਮੈਂ ਤੇਰੀਆਂ ਪਤਨੀਆਂ ਨੂੰ ਲੈ ਕੇ ਕਿਸੇ ਦੂਸਰਿਆਂ ਨੂੰ ਦਿਆਂਗਾ ਅਤੇ ਉਹ ਦਿਨ ਦੇ ਚਾਨਣ ਵਿੱਚ ਤੇਰੀਆਂ ਪਤਨੀਆਂ ਨਾਲ ਕੁਕਰਮ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.