2 ਸ਼ਮੁਏਲ 13

ਪਰ ਅਮਨੋਨ ਨੇ ਉਸ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹ ਉਸ ਤੋਂ ਮਜ਼ਬੂਤ ਸੀ, ਉਸ ਨੇ ਤਾਮਾਰ ਦਾ ਬਲਾਤਕਾਰ ਕੀਤਾ।

2 Samuel 13:14 (UKJV) Nevertheless he would not hearken unto her voice: but, being stronger than she, forced her, and lay with her.

12ਉਹ ਬੋਲੀ, “ਨਹੀਂ, ਮੇਰੇ ਭਰਾ! ਮੈਨੂੰ ਮਜ਼ਬੂਰ ਨਾ ਕਰ! ਇਸਰਾਏਲ ਵਿੱਚ ਅਜਿਹੀ ਗੱਲ ਨਹੀਂ ਹੋਣੀ ਚਾਹੀਦੀ! ਇਹ ਬੁਰਿਆਈ ਨਾ ਕਰ।

13ਮੇਰੇ ਬਾਰੇ ਵੀ ਸੋਚ? ਮੈਂ ਆਪਣੀ ਬੇਇੱਜ਼ਤੀ ਤੋਂ ਕਿੱਥੇ ਭੱਜਾਗੀ? ਤੂੰ ਆਪਣੇ ਬਾਰੇ ਦੱਸ? ਤੂੰ ਇਸਰਾਏਲ ਦੇ ਦੁਸ਼ਟ ਮੂਰਖਾਂ ਵਿੱਚੋਂ ਇੱਕ ਵਾਂਗ ਹੋਵੋਗਾ। ਕਿਰਪਾ ਕਰਕੇ ਰਾਜੇ ਨਾਲ ਗੱਲ ਕਰ; ਉਹ ਮੈਨੂੰ ਤੇਰੇ ਨਾਲ ਵਿਆਹ ਕਰਨ ਤੋਂ ਇਨਕਾਰ ਨਹੀਂ ਕਰੇਗਾ।”

14ਪਰ ਅਮਨੋਨ ਨੇ ਉਸ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਉਹ ਉਸ ਤੋਂ ਮਜ਼ਬੂਤ ਸੀ, ਉਸ ਨੇ ਤਾਮਾਰ ਦਾ ਬਲਾਤਕਾਰ ਕੀਤਾ।

15ਤਦ ਅਮਨੋਨ ਨੇ ਉਸ ਨਾਲ ਸਖ਼ਤ ਨਫ਼ਰਤ ਕੀਤੀ ਇੰਨੀ ਨਫ਼ਰਤ ਜੋ ਉਸ ਦੇ ਪਿਆਰ ਤੋਂ ਵੀ ਕਿਤੇ ਵੱਧ ਸੀ। ਅਮਨੋਨ ਨੇ ਉਸ ਨੂੰ ਕਿਹਾ, “ਉੱਠ ਅਤੇ ਬਾਹਰ ਨਿਕਲ ਜਾ।”

16ਉਸਨੇ ਉਸਨੂੰ ਕਿਹਾ, “ਨਹੀਂ! ਮੈਨੂੰ ਦੂਰ ਭੇਜਣਾ ਉਸ ਨਾਲੋਂ ਵੀ ਵੱਡੀ ਬੁਰਿਆਈ ਹੋਵੇਗੀ ਜੋ ਤੂੰ ਮੇਰੇ ਨਾਲ ਕੀਤਾ ਹੈ।” ਪਰ ਉਸਨੇ ਉਸਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.