21ਜਦੋਂ ਰਾਜਾ ਦਾਵੀਦ ਨੇ ਇਹ ਸਭ ਸੁਣਿਆ, ਤਾਂ ਉਹ ਗੁੱਸੇ ਵਿੱਚ ਆ ਗਿਆ।
22ਅਤੇ ਅਬਸ਼ਾਲੋਮ ਨੇ ਕਦੇ ਅਮਨੋਨ ਨੂੰ ਮਾੜਾ ਜਾ ਚੰਗਾ ਇੱਕ ਸ਼ਬਦ ਵੀ ਨਹੀਂ ਕਿਹਾ। ਉਹ ਅਮਨੋਨ ਨਾਲ ਨਫ਼ਰਤ ਕਰਦਾ ਸੀ ਕਿਉਂਕਿ ਉਸਨੇ ਉਸਦੀ ਭੈਣ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ।
23ਦੋ ਸਾਲਾਂ ਬਾਅਦ, ਜਦੋਂ ਅਬਸ਼ਾਲੋਮ ਦੀਆਂ ਭੇਡਾਂ ਦੇ ਉੱਨ ਕਤਰਾਉਣ ਵਾਲੇ ਇਫ਼ਰਾਈਮ ਦੀ ਸਰਹੱਦ ਦੇ ਨੇੜੇ ਬਾਲ ਹਾਜ਼ੋਰ ਵਿੱਚ ਸਨ, ਉਸਨੇ ਸਾਰੇ ਰਾਜੇ ਪੁੱਤਰਾਂ ਨੂੰ ਉੱਥੇ ਆਉਣ ਦਾ ਸੱਦਾ ਦਿੱਤਾ।
24ਅਬਸ਼ਾਲੋਮ ਪਾਤਸ਼ਾਹ ਕੋਲ ਗਿਆ ਅਤੇ ਆਖਿਆ, “ਵੇਖੋ ਤੁਹਾਡੇ ਸੇਵਕ ਦੇ ਉੱਨ ਕਤਰਨ ਵਾਲੇ ਉੱਤੇ ਹਨ। ਕੀ ਰਾਜਾ ਅਤੇ ਉਸ ਦੇ ਸੇਵਾਦਾਰ ਕਿਰਪਾ ਕਰਕੇ ਮੇਰੇ ਨਾਲ ਜਾਣਗੇ?”
25ਰਾਜੇ ਨੇ ਜਵਾਬ ਦਿੱਤਾ, “ਨਹੀਂ, ਮੇਰੇ ਪੁੱਤਰ! ਸਾਨੂੰ ਸਾਰਿਆਂ ਨੂੰ ਨਹੀਂ ਜਾਣਾ ਚਾਹੀਦਾ, ਅਜਿਹਾ ਨਾ ਹੋਵੇ ਅਸੀਂ ਸਾਰੇ ਤੇਰੇ ਲਈ ਸਿਰਫ ਇੱਕ ਬੋਝ ਬਣ ਜਾਈਏ।” ਭਾਵੇਂ ਅਬਸ਼ਾਲੋਮ ਨੇ ਉਸਨੂੰ ਬੇਨਤੀ ਕੀਤੀ, ਉਸਨੇ ਫਿਰ ਵੀ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਉਸਨੂੰ ਆਪਣਾ ਆਸ਼ੀਰਵਾਦ ਦਿੱਤਾ।