2 ਸ਼ਮੁਏਲ 13

ਅਬਸ਼ਾਲੋਮ ਪਾਤਸ਼ਾਹ ਕੋਲ ਗਿਆ ਅਤੇ ਆਖਿਆ, “ਵੇਖੋ ਤੁਹਾਡੇ ਸੇਵਕ ਦੇ ਉੱਨ ਕਤਰਨ ਵਾਲੇ ਉੱਤੇ ਹਨ। ਕੀ ਰਾਜਾ ਅਤੇ ਉਸ ਦੇ ਸੇਵਾਦਾਰ ਕਿਰਪਾ ਕਰਕੇ ਮੇਰੇ ਨਾਲ ਜਾਣਗੇ?”

2 Samuel 13:24 (UKJV) And Absalom came to the king, and said, Behold now, your servant has sheepshearers; let the king, I plead to you, and his servants go with your servant.

22ਅਤੇ ਅਬਸ਼ਾਲੋਮ ਨੇ ਕਦੇ ਅਮਨੋਨ ਨੂੰ ਮਾੜਾ ਜਾ ਚੰਗਾ ਇੱਕ ਸ਼ਬਦ ਵੀ ਨਹੀਂ ਕਿਹਾ। ਉਹ ਅਮਨੋਨ ਨਾਲ ਨਫ਼ਰਤ ਕਰਦਾ ਸੀ ਕਿਉਂਕਿ ਉਸਨੇ ਉਸਦੀ ਭੈਣ ਤਾਮਾਰ ਨਾਲ ਜ਼ਬਰਦਸਤੀ ਕੀਤੀ ਸੀ।

23ਦੋ ਸਾਲਾਂ ਬਾਅਦ, ਜਦੋਂ ਅਬਸ਼ਾਲੋਮ ਦੀਆਂ ਭੇਡਾਂ ਦੇ ਉੱਨ ਕਤਰਾਉਣ ਵਾਲੇ ਇਫ਼ਰਾਈਮ ਦੀ ਸਰਹੱਦ ਦੇ ਨੇੜੇ ਬਾਲ ਹਾਜ਼ੋਰ ਵਿੱਚ ਸਨ, ਉਸਨੇ ਸਾਰੇ ਰਾਜੇ ਪੁੱਤਰਾਂ ਨੂੰ ਉੱਥੇ ਆਉਣ ਦਾ ਸੱਦਾ ਦਿੱਤਾ।

24ਅਬਸ਼ਾਲੋਮ ਪਾਤਸ਼ਾਹ ਕੋਲ ਗਿਆ ਅਤੇ ਆਖਿਆ, “ਵੇਖੋ ਤੁਹਾਡੇ ਸੇਵਕ ਦੇ ਉੱਨ ਕਤਰਨ ਵਾਲੇ ਉੱਤੇ ਹਨ। ਕੀ ਰਾਜਾ ਅਤੇ ਉਸ ਦੇ ਸੇਵਾਦਾਰ ਕਿਰਪਾ ਕਰਕੇ ਮੇਰੇ ਨਾਲ ਜਾਣਗੇ?”

25ਰਾਜੇ ਨੇ ਜਵਾਬ ਦਿੱਤਾ, “ਨਹੀਂ, ਮੇਰੇ ਪੁੱਤਰ! ਸਾਨੂੰ ਸਾਰਿਆਂ ਨੂੰ ਨਹੀਂ ਜਾਣਾ ਚਾਹੀਦਾ, ਅਜਿਹਾ ਨਾ ਹੋਵੇ ਅਸੀਂ ਸਾਰੇ ਤੇਰੇ ਲਈ ਸਿਰਫ ਇੱਕ ਬੋਝ ਬਣ ਜਾਈਏ।” ਭਾਵੇਂ ਅਬਸ਼ਾਲੋਮ ਨੇ ਉਸਨੂੰ ਬੇਨਤੀ ਕੀਤੀ, ਉਸਨੇ ਫਿਰ ਵੀ ਜਾਣ ਤੋਂ ਇਨਕਾਰ ਕਰ ਦਿੱਤਾ ਪਰ ਉਸਨੂੰ ਆਪਣਾ ਆਸ਼ੀਰਵਾਦ ਦਿੱਤਾ।

26ਤਦ ਅਬਸ਼ਾਲੋਮ ਨੇ ਕਿਹਾ, “ਜੇ ਨਹੀਂ, ਤਾਂ ਕਿਰਪਾ ਕਰਕੇ ਮੇਰੇ ਭਰਾ ਅਮਨੋਨ ਨੂੰ ਸਾਡੇ ਨਾਲ ਆਉਣ ਦਿਓ।” ਰਾਜੇ ਨੇ ਉਸ ਨੂੰ ਪੁੱਛਿਆ, “ਉਹ ਤੇਰੇ ਨਾਲ ਕਿਉਂ ਜਾਵੇ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.