32ਪਰ ਦਾਵੀਦ ਦੇ ਭਰਾ ਸ਼ਿਮੇਆਹ ਦੇ ਪੁੱਤਰ ਯੋਨਾਦਾਬ ਨੇ ਭਰੋਸਾ ਦਿੱਤਾ, “ਮੇਰੇ ਮਹਾਰਾਜ, ਵਿਸ਼ਵਾਸ ਨਾ ਕਰੋ ਕਿ ਉਨ੍ਹਾਂ ਨੇ ਸਾਰੇ ਜਵਾਨ ਸਰਦਾਰਾਂ ਨੂੰ ਮਾਰ ਦਿੱਤਾ ਹੈ। ਸਿਰਫ ਅਮਨੋਨ ਮਾਰਿਆ ਗਿਆ ਹੈ। ਇਹ ਫ਼ੈਸਲਾ ਅਬਸ਼ਾਲੋਮ ਨੇ ਉਸੇ ਦਿਨ ਕੀਤਾ ਸੀ ਜਦੋਂ ਅਮਨੋਨ ਨੇ ਆਪਣੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ ਸੀ।
33ਮੇਰੇ ਸੁਆਮੀ ਪਾਤਸ਼ਾਹ ਨੂੰ ਇਸ ਖ਼ਬਰ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਰਾਜੇ ਦੇ ਸਾਰੇ ਪੁੱਤਰ ਮਰ ਚੁੱਕੇ ਹਨ ਕਿਉਂ ਜੋ ਸਿਰਫ ਅਮਨੋਨ ਹੀ ਮਰਿਆ ਹੈ।”
34ਇਸ ਦੌਰਾਨ ਅਬਸ਼ਾਲੋਮ ਭੱਜ ਗਿਆ ਸੀ। ਹੁਣ ਪਹਿਰੇ ਵਾਲੇ ਆਦਮੀ ਨੇ ਉੱਪਰ ਤੱਕਿਆ ਅਤੇ ਉਸ ਦੇ ਪੱਛਮ ਵੱਲ ਸੜਕ ਉੱਤੇ ਬਹੁਤ ਸਾਰੇ ਲੋਕਾਂ ਨੂੰ ਪਹਾੜੀ ਦੇ ਪਾਸਿਓਂ ਹੇਠਾਂ ਆਉਂਦੇ ਦੇਖਿਆ। ਚੌਕੀਦਾਰ ਨੇ ਜਾ ਕੇ ਰਾਜੇ ਨੂੰ ਕਿਹਾ, “ਮੈਂ ਪਹਾੜੀ ਦੇ ਪਾਸੇ, ਹੋਰੋਨਾਇਮ ਦੀ ਦਿਸ਼ਾ ਵਿੱਚ ਮਨੁੱਖ ਵੇਖੇ ਹਨ।”
35ਯੋਨਾਦਾਬ ਨੇ ਪਾਤਸ਼ਾਹ ਨੂੰ ਆਖਿਆ, “ਵੇਖੋ, ਰਾਜੇ ਦੇ ਪੁੱਤਰ ਆ ਗਏ ਹਨ ਅਤੇ ਇਹ ਉਵੇਂ ਹੀ ਹੋਇਆ ਹੈ ਜਿਵੇਂ ਤੇਰੇ ਸੇਵਕ ਨੇ ਕਿਹਾ ਸੀ।”
36ਜਿਵੇਂ ਉਹ ਬੋਲ ਹੀ ਰਿਹਾ ਸੀ, ਰਾਜੇ ਦੇ ਪੁੱਤਰ ਉੱਚੀ-ਉੱਚੀ ਚੀਕਦੇ ਹੋਏ ਅੰਦਰ ਆਏ। ਰਾਜਾ ਅਤੇ ਉਸ ਦੇ ਸਾਰੇ ਸੇਵਾਦਾਰ ਵੀ ਬਹੁਤ ਰੋਏ।