34ਇਸ ਦੌਰਾਨ ਅਬਸ਼ਾਲੋਮ ਭੱਜ ਗਿਆ ਸੀ। ਹੁਣ ਪਹਿਰੇ ਵਾਲੇ ਆਦਮੀ ਨੇ ਉੱਪਰ ਤੱਕਿਆ ਅਤੇ ਉਸ ਦੇ ਪੱਛਮ ਵੱਲ ਸੜਕ ਉੱਤੇ ਬਹੁਤ ਸਾਰੇ ਲੋਕਾਂ ਨੂੰ ਪਹਾੜੀ ਦੇ ਪਾਸਿਓਂ ਹੇਠਾਂ ਆਉਂਦੇ ਦੇਖਿਆ। ਚੌਕੀਦਾਰ ਨੇ ਜਾ ਕੇ ਰਾਜੇ ਨੂੰ ਕਿਹਾ, “ਮੈਂ ਪਹਾੜੀ ਦੇ ਪਾਸੇ, ਹੋਰੋਨਾਇਮ ਦੀ ਦਿਸ਼ਾ ਵਿੱਚ ਮਨੁੱਖ ਵੇਖੇ ਹਨ।”
35ਯੋਨਾਦਾਬ ਨੇ ਪਾਤਸ਼ਾਹ ਨੂੰ ਆਖਿਆ, “ਵੇਖੋ, ਰਾਜੇ ਦੇ ਪੁੱਤਰ ਆ ਗਏ ਹਨ ਅਤੇ ਇਹ ਉਵੇਂ ਹੀ ਹੋਇਆ ਹੈ ਜਿਵੇਂ ਤੇਰੇ ਸੇਵਕ ਨੇ ਕਿਹਾ ਸੀ।”
36ਜਿਵੇਂ ਉਹ ਬੋਲ ਹੀ ਰਿਹਾ ਸੀ, ਰਾਜੇ ਦੇ ਪੁੱਤਰ ਉੱਚੀ-ਉੱਚੀ ਚੀਕਦੇ ਹੋਏ ਅੰਦਰ ਆਏ। ਰਾਜਾ ਅਤੇ ਉਸ ਦੇ ਸਾਰੇ ਸੇਵਾਦਾਰ ਵੀ ਬਹੁਤ ਰੋਏ।
37ਅਬਸ਼ਾਲੋਮ ਭੱਜ ਗਿਆ ਅਤੇ ਗੇਸ਼ੂਰ ਦੇ ਰਾਜੇ ਅੰਮੀਹੂਦ ਦੇ ਪੁੱਤਰ ਤਲਮਈ ਕੋਲ ਗਿਆ, ਪਰ ਰਾਜਾ ਦਾਵੀਦ ਆਪਣੇ ਪੁੱਤਰ ਲਈ ਬਹੁਤ ਦਿਨ ਸੋਗ ਕਰਦਾ ਰਿਹਾ।
38ਜਦੋਂ ਅਬਸ਼ਾਲੋਮ ਭੱਜ ਗਿਆ ਅਤੇ ਗੇਸ਼ੂਰ ਚਲਾ ਗਿਆ, ਉਹ ਉੱਥੇ ਤਿੰਨ ਸਾਲ ਰਿਹਾ।