35ਯੋਨਾਦਾਬ ਨੇ ਪਾਤਸ਼ਾਹ ਨੂੰ ਆਖਿਆ, “ਵੇਖੋ, ਰਾਜੇ ਦੇ ਪੁੱਤਰ ਆ ਗਏ ਹਨ ਅਤੇ ਇਹ ਉਵੇਂ ਹੀ ਹੋਇਆ ਹੈ ਜਿਵੇਂ ਤੇਰੇ ਸੇਵਕ ਨੇ ਕਿਹਾ ਸੀ।”
36ਜਿਵੇਂ ਉਹ ਬੋਲ ਹੀ ਰਿਹਾ ਸੀ, ਰਾਜੇ ਦੇ ਪੁੱਤਰ ਉੱਚੀ-ਉੱਚੀ ਚੀਕਦੇ ਹੋਏ ਅੰਦਰ ਆਏ। ਰਾਜਾ ਅਤੇ ਉਸ ਦੇ ਸਾਰੇ ਸੇਵਾਦਾਰ ਵੀ ਬਹੁਤ ਰੋਏ।
37ਅਬਸ਼ਾਲੋਮ ਭੱਜ ਗਿਆ ਅਤੇ ਗੇਸ਼ੂਰ ਦੇ ਰਾਜੇ ਅੰਮੀਹੂਦ ਦੇ ਪੁੱਤਰ ਤਲਮਈ ਕੋਲ ਗਿਆ, ਪਰ ਰਾਜਾ ਦਾਵੀਦ ਆਪਣੇ ਪੁੱਤਰ ਲਈ ਬਹੁਤ ਦਿਨ ਸੋਗ ਕਰਦਾ ਰਿਹਾ।
38ਜਦੋਂ ਅਬਸ਼ਾਲੋਮ ਭੱਜ ਗਿਆ ਅਤੇ ਗੇਸ਼ੂਰ ਚਲਾ ਗਿਆ, ਉਹ ਉੱਥੇ ਤਿੰਨ ਸਾਲ ਰਿਹਾ।
39ਅਤੇ ਰਾਜਾ ਦਾਵੀਦ ਅਬਸ਼ਾਲੋਮ ਦੇ ਕੋਲ ਜਾਣ ਨੂੰ ਤਰਸਦਾ ਸੀ ਕਿਉਂ ਜੋ ਉਹ ਨੂੰ ਅਮਨੋਨ ਦੀ ਮੌਤ ਤੋਂ ਦਿਲਾਸਾ ਮਿਲਿਆ ਸੀ।