2 ਸ਼ਮੁਏਲ 13

ਪਰ ਦਾਵੀਦ ਦੇ ਭਰਾ ਸ਼ਿਮੇਆਹ ਦੇ ਪੁੱਤਰ ਯੋਨਾਦਾਬ ਨੇ ਭਰੋਸਾ ਦਿੱਤਾ, “ਮੇਰੇ ਮਹਾਰਾਜ, ਵਿਸ਼ਵਾਸ ਨਾ ਕਰੋ ਕਿ ਉਨ੍ਹਾਂ ਨੇ ਸਾਰੇ ਜਵਾਨ ਸਰਦਾਰਾਂ ਨੂੰ ਮਾਰ ਦਿੱਤਾ ਹੈ। ਸਿਰਫ ਅਮਨੋਨ ਮਾਰਿਆ ਗਿਆ ਹੈ। ਇਹ ਫ਼ੈਸਲਾ ਅਬਸ਼ਾਲੋਮ ਨੇ ਉਸੇ ਦਿਨ ਕੀਤਾ ਸੀ ਜਦੋਂ ਅਮਨੋਨ ਨੇ ਆਪਣੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ ਸੀ।

2 Samuel 13:32 (UKJV) And Jonadab, the son of Shimeah David's brother, answered and said, Let not my lord suppose that they have slain all the young men the king's sons; for Amnon only is dead: for by the appointment of Absalom this has been determined from the day that he forced his sister Tamar.

30ਜਦੋਂ ਉਹ ਜਾ ਰਹੇ ਸਨ ਤਾਂ ਦਾਵੀਦ ਨੂੰ ਖ਼ਬਰ ਆਈ: “ਅਬਸ਼ਾਲੋਮ ਨੇ ਸਾਰੇ ਰਾਜੇ ਪੁੱਤਰਾਂ ਨੂੰ ਮਾਰ ਦਿੱਤਾ ਹੈ; ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਬਚਿਆ ਹੈ।”

31ਰਾਜਾ ਖੜ੍ਹਾ ਹੋਇਆ, ਆਪਣੇ ਕੱਪੜੇ ਪਾੜੇ ਅਤੇ ਜ਼ਮੀਨ ਤੇ ਲੇਟ ਗਿਆ; ਅਤੇ ਉਸਦੇ ਸਾਰੇ ਸੇਵਾਦਾਰ ਆਪਣੇ ਕੱਪੜੇ ਪਾੜ ਕੇ ਉਸ ਨਾਲ ਖੱੜ੍ਹੇ ਹੋ ਗਏ।

32ਪਰ ਦਾਵੀਦ ਦੇ ਭਰਾ ਸ਼ਿਮੇਆਹ ਦੇ ਪੁੱਤਰ ਯੋਨਾਦਾਬ ਨੇ ਭਰੋਸਾ ਦਿੱਤਾ, “ਮੇਰੇ ਮਹਾਰਾਜ, ਵਿਸ਼ਵਾਸ ਨਾ ਕਰੋ ਕਿ ਉਨ੍ਹਾਂ ਨੇ ਸਾਰੇ ਜਵਾਨ ਸਰਦਾਰਾਂ ਨੂੰ ਮਾਰ ਦਿੱਤਾ ਹੈ। ਸਿਰਫ ਅਮਨੋਨ ਮਾਰਿਆ ਗਿਆ ਹੈ। ਇਹ ਫ਼ੈਸਲਾ ਅਬਸ਼ਾਲੋਮ ਨੇ ਉਸੇ ਦਿਨ ਕੀਤਾ ਸੀ ਜਦੋਂ ਅਮਨੋਨ ਨੇ ਆਪਣੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ ਸੀ।

33ਮੇਰੇ ਸੁਆਮੀ ਪਾਤਸ਼ਾਹ ਨੂੰ ਇਸ ਖ਼ਬਰ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਰਾਜੇ ਦੇ ਸਾਰੇ ਪੁੱਤਰ ਮਰ ਚੁੱਕੇ ਹਨ ਕਿਉਂ ਜੋ ਸਿਰਫ ਅਮਨੋਨ ਹੀ ਮਰਿਆ ਹੈ।”

34ਇਸ ਦੌਰਾਨ ਅਬਸ਼ਾਲੋਮ ਭੱਜ ਗਿਆ ਸੀ। ਹੁਣ ਪਹਿਰੇ ਵਾਲੇ ਆਦਮੀ ਨੇ ਉੱਪਰ ਤੱਕਿਆ ਅਤੇ ਉਸ ਦੇ ਪੱਛਮ ਵੱਲ ਸੜਕ ਉੱਤੇ ਬਹੁਤ ਸਾਰੇ ਲੋਕਾਂ ਨੂੰ ਪਹਾੜੀ ਦੇ ਪਾਸਿਓਂ ਹੇਠਾਂ ਆਉਂਦੇ ਦੇਖਿਆ। ਚੌਕੀਦਾਰ ਨੇ ਜਾ ਕੇ ਰਾਜੇ ਨੂੰ ਕਿਹਾ, “ਮੈਂ ਪਹਾੜੀ ਦੇ ਪਾਸੇ, ਹੋਰੋਨਾਇਮ ਦੀ ਦਿਸ਼ਾ ਵਿੱਚ ਮਨੁੱਖ ਵੇਖੇ ਹਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.