1ਜ਼ੇਰੂਇਯਾਹ ਦਾ ਪੁੱਤਰ ਯੋਆਬ ਜਾਣਦਾ ਸੀ ਕਿ ਰਾਜੇ ਦਾ ਦਿਲ ਅਬਸ਼ਾਲੋਮ ਲਈ ਤਰਸਦਾ ਸੀ।
2ਇਸ ਲਈ ਯੋਆਬ ਨੇ ਤਕੋਆ ਵਿੱਚ ਕਿਸੇ ਨੂੰ ਭੇਜਿਆ ਅਤੇ ਉੱਥੋਂ ਇੱਕ ਸਿਆਣੀ ਔਰਤ ਨੂੰ ਬੁਲਵਾਇਆ। ਉਸ ਨੇ ਉਸ ਨੂੰ ਕਿਹਾ, “ਤੂੰ ਸੋਗ ਵਿੱਚ ਹੋਣ ਦਾ ਦਿਖਾਵਾ ਕਰ, ਸੋਗ ਦੇ ਕੱਪੜੇ ਪਹਿਨ ਅਤੇ ਕੋਈ ਵੀ ਸ਼ਿੰਗਾਰ ਦੀ ਵਰਤੋਂ ਨਾ ਕਰਨਾ। ਸਗੋਂ ਉਸ ਔਰਤ ਵਾਂਗ ਕਰਨਾ ਜੋ ਬਹੁਤ ਦਿਨਾਂ ਤੋਂ ਕਿਸੇ ਮਰੇ ਹੋਏ ਲਈ ਸੋਗ ਵਿੱਚ ਹੋਵੇ।
3ਹੁਣ ਰਾਜੇ ਕੋਲ ਜਾ ਕੇ ਉਸ ਨੂੰ ਇਹ ਗੱਲਾਂ ਆਖ।” ਜੋ ਕੁਝ ਉਸਨੇ ਬੋਲਣਾ ਸੀ ਯੋਆਬ ਨੇ ਉਸ ਔਰਤ ਨੂੰ ਸਿਖਾ ਦਿੱਤਾ।