2 ਸ਼ਮੁਏਲ 14

ਉਸ ਔਰਤ ਨੇ ਕਿਹਾ, “ਹੇ ਪਾਤਸ਼ਾਹ, ਆਪਣੇ ਯਾਹਵੇਹ ਪਰਮੇਸ਼ਵਰ ਤੋਂ ਪ੍ਰਾਰਥਨਾ ਕਰੋ ਅਤੇ ਖੂਨ ਦਾ ਬਦਲਾ ਲੈਣ ਵਾਲੇ ਨੂੰ ਰੋਕ ਦਿਓ, ਤਾਂ ਅਜਿਹਾ ਨਾ ਹੋਵੇ ਜੋ ਮੇਰੇ ਪੁੱਤਰ ਨੂੰ ਮਾਰ ਦੇਣ।” ਰਾਜੇ ਨੇ ਕਿਹਾ, “ਜਿਉਂਦੇ ਪਰਮੇਸ਼ਵਰ ਦੀ ਸਹੁੰ, ਤੇਰੇ ਪੁੱਤਰ ਦੇ ਸਿਰ ਦਾ ਇੱਕ ਵਾਲ ਵੀ ਜ਼ਮੀਨ ਉੱਤੇ ਨਹੀਂ ਡਿੱਗੇਗਾ।”

2 Samuel 14:11 (UKJV) Then said she, I pray you, let the king remember the LORD your God, that you would not suffer the revengers of blood to destroy any more, lest they destroy my son. And he said, As the LORD lives, there shall not one hair of your son fall to the earth.

9ਪਰ ਤਕੋਆ ਦੀ ਔਰਤ ਨੇ ਉਸ ਨੂੰ ਕਿਹਾ, “ਮੇਰੇ ਸੁਆਮੀ ਪਾਤਸ਼ਾਹ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਫ਼ ਕਰੇ। ਰਾਜਾ ਅਤੇ ਉਸਦਾ ਸਿੰਘਾਸਣ ਨਿਰਦੋਸ਼ ਹੋਵੇ।”

10ਰਾਜੇ ਨੇ ਜਵਾਬ ਦਿੱਤਾ, “ਜੇ ਕੋਈ ਤੈਨੂੰ ਕੁਝ ਕਹੇ ਤਾਂ ਉਸ ਨੂੰ ਮੇਰੇ ਕੋਲ ਲੈ ਆ, ਉਹ ਤੈਨੂੰ ਦੁਬਾਰਾ ਪਰੇਸ਼ਾਨ ਨਹੀਂ ਕਰਨਗੇ।”

11ਉਸ ਔਰਤ ਨੇ ਕਿਹਾ, “ਹੇ ਪਾਤਸ਼ਾਹ, ਆਪਣੇ ਯਾਹਵੇਹ ਪਰਮੇਸ਼ਵਰ ਤੋਂ ਪ੍ਰਾਰਥਨਾ ਕਰੋ ਅਤੇ ਖੂਨ ਦਾ ਬਦਲਾ ਲੈਣ ਵਾਲੇ ਨੂੰ ਰੋਕ ਦਿਓ, ਤਾਂ ਅਜਿਹਾ ਨਾ ਹੋਵੇ ਜੋ ਮੇਰੇ ਪੁੱਤਰ ਨੂੰ ਮਾਰ ਦੇਣ।” ਰਾਜੇ ਨੇ ਕਿਹਾ, “ਜਿਉਂਦੇ ਪਰਮੇਸ਼ਵਰ ਦੀ ਸਹੁੰ, ਤੇਰੇ ਪੁੱਤਰ ਦੇ ਸਿਰ ਦਾ ਇੱਕ ਵਾਲ ਵੀ ਜ਼ਮੀਨ ਉੱਤੇ ਨਹੀਂ ਡਿੱਗੇਗਾ।”

12ਤਦ ਉਸ ਔਰਤ ਨੇ ਆਖਿਆ, “ਮੇਰੇ ਮਹਾਰਾਜ ਪਾਤਸ਼ਾਹ ਆਪਣੀ ਦਾਸੀ ਨੂੰ ਆਗਿਆ ਦੇ ਤਾਂ ਜੋ ਇੱਕ ਗੱਲ ਹੋਰ ਬੋਲਾ।” ਉਸਨੇ ਜਵਾਬ ਦਿੱਤਾ, “ਬੋਲੋ।”

13ਉਸ ਔਰਤ ਨੇ ਕਿਹਾ, “ਤੂੰ ਪਰਮੇਸ਼ਵਰ ਦੇ ਲੋਕਾਂ ਦੇ ਵਿਰੁੱਧ ਅਜਿਹੀ ਯੋਜਨਾ ਕਿਉਂ ਬਣਾਈ ਹੈ? ਕਿਉਂਕਿ ਜੋ ਬਚਨ ਰਾਜੇ ਨੇ ਬੋਲੇ ਹਨ, ਉਸ ਨਾਲ ਰਾਜਾ ਹੀ ਦੋਸ਼ੀ ਨਹੀਂ ਠਹਿਰਦਾ ਹੈ, ਕਿਉਂਕਿ ਰਾਜੇ ਨੇ ਆਪਣੇ ਕੱਢੇ ਹੋਏ ਪੁੱਤਰ ਨੂੰ ਵਾਪਸ ਨਹੀਂ ਬੁਲਾਇਆ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.