2 ਸ਼ਮੁਏਲ 14

ਜਦੋਂ ਵੀ ਉਹ ਆਪਣੇ ਸਿਰ ਦੇ ਵਾਲ ਕੱਟਾਉਂਦਾ ਸੀ, ਉਹ ਸਾਲ ਵਿੱਚ ਇੱਕ ਵਾਰ ਆਪਣੇ ਵਾਲ ਕੱਟਾਉਂਦਾ ਹੁੰਦਾ ਸੀ ਕਿਉਂਕਿ ਉਸਦੇ ਵਾਲ ਬਹੁਤ ਭਾਰਾ ਹੁੰਦੇ ਸਨ, ਉਹ ਉਨ੍ਹਾਂ ਨੂੰ ਤੋਲਦਾ ਸੀ ਅਤੇ ਇਸਦਾ ਭਾਰ ਸ਼ਾਹੀ ਮਿਆਰ ਅਨੁਸਾਰ ਦੋ ਸੌ ਸ਼ੈਕੇਲ ਸੀ।

2 Samuel 14:26 (UKJV) And when he polled his head, (for it was at every year's end that he polled it: because the hair was heavy on him, therefore he polled it:) he weighed the hair of his head at two hundred shekels after the king's weight.

24ਪਰ ਰਾਜੇ ਨੇ ਆਖਿਆ, “ਉਹ ਆਪਣੇ ਘਰ ਮੁੜ ਜਾਏ। ਉਹ ਮੇਰਾ ਮੂੰਹ ਨਾ ਵੇਖੇ।” ਇਸ ਲਈ ਅਬਸ਼ਾਲੋਮ ਆਪਣੇ ਘਰ ਗਿਆ ਅਤੇ ਰਾਜੇ ਦਾ ਮੂੰਹ ਨਾ ਵੇਖਿਆ।

25ਸਾਰੇ ਇਸਰਾਏਲ ਵਿੱਚ ਅਬਸ਼ਾਲੋਮ ਵਰਗਾ ਆਦਮੀ ਕੋਈ ਵੀ ਨਹੀਂ ਸੀ ਉਹ ਸੁੰਦਰ ਦਿਖਣ ਵਾਲਾ ਅਤੇ ਉਸਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਜਾਂਦੀ ਸੀ। ਉਸ ਦੇ ਸਿਰ ਤੋਂ ਲੈ ਕੇ ਪੈਰਾ ਦੀ ਤਲੀ ਤੱਕ ਉਸ ਵਿੱਚ ਕੋਈ ਵੀ ਕਮੀ ਨਹੀਂ ਸੀ।

26ਜਦੋਂ ਵੀ ਉਹ ਆਪਣੇ ਸਿਰ ਦੇ ਵਾਲ ਕੱਟਾਉਂਦਾ ਸੀ, ਉਹ ਸਾਲ ਵਿੱਚ ਇੱਕ ਵਾਰ ਆਪਣੇ ਵਾਲ ਕੱਟਾਉਂਦਾ ਹੁੰਦਾ ਸੀ ਕਿਉਂਕਿ ਉਸਦੇ ਵਾਲ ਬਹੁਤ ਭਾਰਾ ਹੁੰਦੇ ਸਨ, ਉਹ ਉਨ੍ਹਾਂ ਨੂੰ ਤੋਲਦਾ ਸੀ ਅਤੇ ਇਸਦਾ ਭਾਰ ਸ਼ਾਹੀ ਮਿਆਰ ਅਨੁਸਾਰ ਦੋ ਸੌ ਸ਼ੈਕੇਲ ਸੀ।

27ਅਬਸ਼ਾਲੋਮ ਦੇ ਤਿੰਨ ਪੁੱਤਰ ਪੈਦਾ ਹੋਏ ਅਤੇ ਇੱਕ ਧੀ ਸੀ। ਉਸਦੀ ਧੀ ਦਾ ਨਾਮ ਤਾਮਾਰ ਸੀ ਅਤੇ ਉਹ ਬਹੁਤ ਸੁੰਦਰ ਸੀ।

28ਅਬਸ਼ਾਲੋਮ ਰਾਜੇ ਦਾ ਚਿਹਰਾ ਦੇਖੇ ਬਿਨਾਂ ਯੇਰੂਸ਼ਲੇਮ ਵਿੱਚ ਦੋ ਸਾਲ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.