25ਸਾਰੇ ਇਸਰਾਏਲ ਵਿੱਚ ਅਬਸ਼ਾਲੋਮ ਵਰਗਾ ਆਦਮੀ ਕੋਈ ਵੀ ਨਹੀਂ ਸੀ ਉਹ ਸੁੰਦਰ ਦਿਖਣ ਵਾਲਾ ਅਤੇ ਉਸਦੀ ਬਹੁਤ ਜ਼ਿਆਦਾ ਤਾਰੀਫ਼ ਕੀਤੀ ਜਾਂਦੀ ਸੀ। ਉਸ ਦੇ ਸਿਰ ਤੋਂ ਲੈ ਕੇ ਪੈਰਾ ਦੀ ਤਲੀ ਤੱਕ ਉਸ ਵਿੱਚ ਕੋਈ ਵੀ ਕਮੀ ਨਹੀਂ ਸੀ।
26ਜਦੋਂ ਵੀ ਉਹ ਆਪਣੇ ਸਿਰ ਦੇ ਵਾਲ ਕੱਟਾਉਂਦਾ ਸੀ, ਉਹ ਸਾਲ ਵਿੱਚ ਇੱਕ ਵਾਰ ਆਪਣੇ ਵਾਲ ਕੱਟਾਉਂਦਾ ਹੁੰਦਾ ਸੀ ਕਿਉਂਕਿ ਉਸਦੇ ਵਾਲ ਬਹੁਤ ਭਾਰਾ ਹੁੰਦੇ ਸਨ, ਉਹ ਉਨ੍ਹਾਂ ਨੂੰ ਤੋਲਦਾ ਸੀ ਅਤੇ ਇਸਦਾ ਭਾਰ ਸ਼ਾਹੀ ਮਿਆਰ ਅਨੁਸਾਰ ਦੋ ਸੌ ਸ਼ੈਕੇਲ ਸੀ।
27ਅਬਸ਼ਾਲੋਮ ਦੇ ਤਿੰਨ ਪੁੱਤਰ ਪੈਦਾ ਹੋਏ ਅਤੇ ਇੱਕ ਧੀ ਸੀ। ਉਸਦੀ ਧੀ ਦਾ ਨਾਮ ਤਾਮਾਰ ਸੀ ਅਤੇ ਉਹ ਬਹੁਤ ਸੁੰਦਰ ਸੀ।
28ਅਬਸ਼ਾਲੋਮ ਰਾਜੇ ਦਾ ਚਿਹਰਾ ਦੇਖੇ ਬਿਨਾਂ ਯੇਰੂਸ਼ਲੇਮ ਵਿੱਚ ਦੋ ਸਾਲ ਰਿਹਾ।
29ਤਦ ਅਬਸ਼ਾਲੋਮ ਨੇ ਯੋਆਬ ਨੂੰ ਬੇਨਤੀ ਕੀਤੀ ਕਿ ਉਹ ਆਏ ਅਤੇ ਉਸ ਨੂੰ ਰਾਜੇ ਕੋਲ ਭੇਜੇ, ਪਰ ਯੋਆਬ ਨੇ ਉਸ ਕੋਲ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਸਨੇ ਦੂਜੀ ਵਾਰ ਭੇਜਿਆ, ਪਰ ਉਸਨੇ ਆਉਣ ਤੋਂ ਇਨਕਾਰ ਕਰ ਦਿੱਤਾ।