2 ਸ਼ਮੁਏਲ 14

ਤਦ ਅਬਸ਼ਾਲੋਮ ਨੇ ਯੋਆਬ ਨੂੰ ਬੇਨਤੀ ਕੀਤੀ ਕਿ ਉਹ ਆਏ ਅਤੇ ਉਸ ਨੂੰ ਰਾਜੇ ਕੋਲ ਭੇਜੇ, ਪਰ ਯੋਆਬ ਨੇ ਉਸ ਕੋਲ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਸਨੇ ਦੂਜੀ ਵਾਰ ਭੇਜਿਆ, ਪਰ ਉਸਨੇ ਆਉਣ ਤੋਂ ਇਨਕਾਰ ਕਰ ਦਿੱਤਾ।

2 Samuel 14:29 (UKJV) Therefore Absalom sent for Joab, to have sent him to the king; but he would not come to him: and when he sent again the second time, he would not come.

27ਅਬਸ਼ਾਲੋਮ ਦੇ ਤਿੰਨ ਪੁੱਤਰ ਪੈਦਾ ਹੋਏ ਅਤੇ ਇੱਕ ਧੀ ਸੀ। ਉਸਦੀ ਧੀ ਦਾ ਨਾਮ ਤਾਮਾਰ ਸੀ ਅਤੇ ਉਹ ਬਹੁਤ ਸੁੰਦਰ ਸੀ।

28ਅਬਸ਼ਾਲੋਮ ਰਾਜੇ ਦਾ ਚਿਹਰਾ ਦੇਖੇ ਬਿਨਾਂ ਯੇਰੂਸ਼ਲੇਮ ਵਿੱਚ ਦੋ ਸਾਲ ਰਿਹਾ।

29ਤਦ ਅਬਸ਼ਾਲੋਮ ਨੇ ਯੋਆਬ ਨੂੰ ਬੇਨਤੀ ਕੀਤੀ ਕਿ ਉਹ ਆਏ ਅਤੇ ਉਸ ਨੂੰ ਰਾਜੇ ਕੋਲ ਭੇਜੇ, ਪਰ ਯੋਆਬ ਨੇ ਉਸ ਕੋਲ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਸਨੇ ਦੂਜੀ ਵਾਰ ਭੇਜਿਆ, ਪਰ ਉਸਨੇ ਆਉਣ ਤੋਂ ਇਨਕਾਰ ਕਰ ਦਿੱਤਾ।

30ਤਦ ਉਸ ਨੇ ਆਪਣੇ ਸੇਵਕਾਂ ਨੂੰ ਆਖਿਆ, “ਵੇਖੋ, ਯੋਆਬ ਦਾ ਖੇਤ ਮੇਰੇ ਖੇਤ ਦੇ ਨਜ਼ਦੀਕ ਹੈ ਅਤੇ ਉਸ ਵਿੱਚ ਜੌਂ ਦੀ ਫਸਲ ਤਿਆਰ ਹੈ, ਸੋ ਜਾ ਕੇ ਉਸ ਨੂੰ ਅੱਗ ਨਾਲ ਸਾੜ ਸੁੱਟੋ।” ਤਦ ਅਬਸ਼ਾਲੋਮ ਦੇ ਸੇਵਕਾਂ ਨੇ ਖੇਤ ਨੂੰ ਅੱਗ ਲਾ ਦਿੱਤੀ।

31ਤਦ ਯੋਆਬ ਅਬਸ਼ਾਲੋਮ ਦੇ ਘਰ ਗਿਆ ਅਤੇ ਉਸ ਨੂੰ ਆਖਿਆ, “ਤੇਰੇ ਸੇਵਕਾਂ ਨੇ ਮੇਰੇ ਖੇਤ ਨੂੰ ਅੱਗ ਕਿਉਂ ਲਗਾਈ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.