28ਅਬਸ਼ਾਲੋਮ ਰਾਜੇ ਦਾ ਚਿਹਰਾ ਦੇਖੇ ਬਿਨਾਂ ਯੇਰੂਸ਼ਲੇਮ ਵਿੱਚ ਦੋ ਸਾਲ ਰਿਹਾ।
29ਤਦ ਅਬਸ਼ਾਲੋਮ ਨੇ ਯੋਆਬ ਨੂੰ ਬੇਨਤੀ ਕੀਤੀ ਕਿ ਉਹ ਆਏ ਅਤੇ ਉਸ ਨੂੰ ਰਾਜੇ ਕੋਲ ਭੇਜੇ, ਪਰ ਯੋਆਬ ਨੇ ਉਸ ਕੋਲ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਸਨੇ ਦੂਜੀ ਵਾਰ ਭੇਜਿਆ, ਪਰ ਉਸਨੇ ਆਉਣ ਤੋਂ ਇਨਕਾਰ ਕਰ ਦਿੱਤਾ।
30ਤਦ ਉਸ ਨੇ ਆਪਣੇ ਸੇਵਕਾਂ ਨੂੰ ਆਖਿਆ, “ਵੇਖੋ, ਯੋਆਬ ਦਾ ਖੇਤ ਮੇਰੇ ਖੇਤ ਦੇ ਨਜ਼ਦੀਕ ਹੈ ਅਤੇ ਉਸ ਵਿੱਚ ਜੌਂ ਦੀ ਫਸਲ ਤਿਆਰ ਹੈ, ਸੋ ਜਾ ਕੇ ਉਸ ਨੂੰ ਅੱਗ ਨਾਲ ਸਾੜ ਸੁੱਟੋ।” ਤਦ ਅਬਸ਼ਾਲੋਮ ਦੇ ਸੇਵਕਾਂ ਨੇ ਖੇਤ ਨੂੰ ਅੱਗ ਲਾ ਦਿੱਤੀ।
31ਤਦ ਯੋਆਬ ਅਬਸ਼ਾਲੋਮ ਦੇ ਘਰ ਗਿਆ ਅਤੇ ਉਸ ਨੂੰ ਆਖਿਆ, “ਤੇਰੇ ਸੇਵਕਾਂ ਨੇ ਮੇਰੇ ਖੇਤ ਨੂੰ ਅੱਗ ਕਿਉਂ ਲਗਾਈ ਹੈ?”
32ਅਬਸ਼ਾਲੋਮ ਨੇ ਯੋਆਬ ਨੂੰ ਕਿਹਾ, “ਵੇਖ, ਮੈਂ ਤੈਨੂੰ ਸੁਨੇਹਾ ਭੇਜਿਆ ਸੀ ਅਤੇ ਆਖਿਆ ਸੀ, ‘ਕਿ ਇੱਥੇ ਆ ਤਾਂ ਜੋ ਮੈਂ ਤੈਨੂੰ ਰਾਜੇ ਕੋਲ ਇਹ ਪੁੱਛਣ ਲਈ ਭੇਜਾਂ, “ਕਿ ਮੈਂ ਗੇਸ਼ੂਰ ਤੋਂ ਕਿਉਂ ਆਇਆ ਹਾਂ? ਮੇਰੇ ਲਈ ਤਾਂ ਉੱਥੇ ਰਹਿਣਾ ਚੰਗਾ ਸੀ!” ’ ਤਾਂ ਹੁਣ, ਮੈਂ ਰਾਜੇ ਦਾ ਚਿਹਰਾ ਦੇਖਣਾ ਚਾਹੁੰਦਾ ਹਾਂ ਅਤੇ ਜੇ ਮੈਂ ਕਸੂਰਵਾਰ ਹਾਂ, ਤਾਂ ਉਹ ਮੈਨੂੰ ਮੌਤ ਦੇ ਘਾਟ ਉਤਾਰ ਦੇਵੇ।”