30ਤਦ ਉਸ ਨੇ ਆਪਣੇ ਸੇਵਕਾਂ ਨੂੰ ਆਖਿਆ, “ਵੇਖੋ, ਯੋਆਬ ਦਾ ਖੇਤ ਮੇਰੇ ਖੇਤ ਦੇ ਨਜ਼ਦੀਕ ਹੈ ਅਤੇ ਉਸ ਵਿੱਚ ਜੌਂ ਦੀ ਫਸਲ ਤਿਆਰ ਹੈ, ਸੋ ਜਾ ਕੇ ਉਸ ਨੂੰ ਅੱਗ ਨਾਲ ਸਾੜ ਸੁੱਟੋ।” ਤਦ ਅਬਸ਼ਾਲੋਮ ਦੇ ਸੇਵਕਾਂ ਨੇ ਖੇਤ ਨੂੰ ਅੱਗ ਲਾ ਦਿੱਤੀ।
31ਤਦ ਯੋਆਬ ਅਬਸ਼ਾਲੋਮ ਦੇ ਘਰ ਗਿਆ ਅਤੇ ਉਸ ਨੂੰ ਆਖਿਆ, “ਤੇਰੇ ਸੇਵਕਾਂ ਨੇ ਮੇਰੇ ਖੇਤ ਨੂੰ ਅੱਗ ਕਿਉਂ ਲਗਾਈ ਹੈ?”
32ਅਬਸ਼ਾਲੋਮ ਨੇ ਯੋਆਬ ਨੂੰ ਕਿਹਾ, “ਵੇਖ, ਮੈਂ ਤੈਨੂੰ ਸੁਨੇਹਾ ਭੇਜਿਆ ਸੀ ਅਤੇ ਆਖਿਆ ਸੀ, ‘ਕਿ ਇੱਥੇ ਆ ਤਾਂ ਜੋ ਮੈਂ ਤੈਨੂੰ ਰਾਜੇ ਕੋਲ ਇਹ ਪੁੱਛਣ ਲਈ ਭੇਜਾਂ, “ਕਿ ਮੈਂ ਗੇਸ਼ੂਰ ਤੋਂ ਕਿਉਂ ਆਇਆ ਹਾਂ? ਮੇਰੇ ਲਈ ਤਾਂ ਉੱਥੇ ਰਹਿਣਾ ਚੰਗਾ ਸੀ!” ’ ਤਾਂ ਹੁਣ, ਮੈਂ ਰਾਜੇ ਦਾ ਚਿਹਰਾ ਦੇਖਣਾ ਚਾਹੁੰਦਾ ਹਾਂ ਅਤੇ ਜੇ ਮੈਂ ਕਸੂਰਵਾਰ ਹਾਂ, ਤਾਂ ਉਹ ਮੈਨੂੰ ਮੌਤ ਦੇ ਘਾਟ ਉਤਾਰ ਦੇਵੇ।”
33ਇਸ ਲਈ ਯੋਆਬ ਪਾਤਸ਼ਾਹ ਕੋਲ ਗਿਆ ਅਤੇ ਉਸਨੂੰ ਇਹ ਗੱਲ ਦੱਸੀ। ਤਦ ਰਾਜੇ ਨੇ ਅਬਸ਼ਾਲੋਮ ਨੂੰ ਬੁਲਾਇਆ ਅਤੇ ਉਹ ਅੰਦਰ ਆਇਆ ਅਤੇ ਰਾਜਾ ਦੇ ਅੱਗੇ ਮੂੰਹ ਭਾਰ ਡਿੱਗ ਕੇ ਮੱਥਾ ਟੇਕਿਆ ਅਤੇ ਰਾਜੇ ਨੇ ਅਬਸ਼ਾਲੋਮ ਨੂੰ ਚੁੰਮਿਆ।