2 ਸ਼ਮੁਏਲ 14

ਤੁਹਾਡੀ ਦਾਸੀ ਦੇ ਦੋ ਪੁੱਤਰ ਸਨ ਜੋ ਮੈਦਾਨ ਵਿੱਚ ਇੱਕ-ਦੂਜੇ ਨਾਲ ਲੜ ਪਏ ਅਤੇ ਉੱਥੇ ਕੋਈ ਵੀ ਨਹੀਂ ਸੀ ਜੋ ਉਨ੍ਹਾਂ ਨੂੰ ਅਲੱਗ ਕਰੇ ਸੋ ਇੱਕ ਨੇ ਦੂਜੇ ਤੇ ਵਾਰ ਕਰਕੇ ਉਸ ਨੂੰ ਮਾਰ ਦਿੱਤਾ।

2 Samuel 14:6 (UKJV) And your handmaid had two sons, and they two strove together in the field, and there was none to part them, but the one stroke the other, and slew him.

4ਜਦੋਂ ਤਕੋਆ ਦੀ ਔਰਤ ਰਾਜੇ ਕੋਲ ਗਈ ਤਾਂ ਉਹ ਉਸ ਦਾ ਆਦਰ ਕਰਨ ਲਈ ਮੂੰਹ ਦੇ ਬਲ ਧਰਤੀ ਉੱਤੇ ਡਿੱਗ ਪਈ ਅਤੇ ਉਸ ਨੇ ਕਿਹਾ, “ਮਹਾਰਾਜ, ਮੇਰੀ ਸਹਾਇਤਾ ਕਰੋ!”

5ਰਾਜੇ ਨੇ ਉਸ ਨੂੰ ਪੁੱਛਿਆ, “ਤੈਨੂੰ ਕੀ ਪਰੇਸ਼ਾਨੀ ਹੈ?” ਉਸਨੇ ਕਿਹਾ, “ਮੈਂ ਇੱਕ ਵਿਧਵਾ ਹਾਂ; ਮੇਰਾ ਪਤੀ ਮਰ ਗਿਆ ਹੈ।

6ਤੁਹਾਡੀ ਦਾਸੀ ਦੇ ਦੋ ਪੁੱਤਰ ਸਨ ਜੋ ਮੈਦਾਨ ਵਿੱਚ ਇੱਕ-ਦੂਜੇ ਨਾਲ ਲੜ ਪਏ ਅਤੇ ਉੱਥੇ ਕੋਈ ਵੀ ਨਹੀਂ ਸੀ ਜੋ ਉਨ੍ਹਾਂ ਨੂੰ ਅਲੱਗ ਕਰੇ ਸੋ ਇੱਕ ਨੇ ਦੂਜੇ ਤੇ ਵਾਰ ਕਰਕੇ ਉਸ ਨੂੰ ਮਾਰ ਦਿੱਤਾ।

7ਹੁਣ ਸਾਰਾ ਘਰਾਣਾ ਤੁਹਾਡੀ ਦਾਸੀ ਦੇ ਵਿਰੁੱਧ ਉੱਠਿਆ ਹੈ ਅਤੇ ਉਹ ਕਹਿੰਦੇ ਹਨ, ‘ਜਿਸ ਨੇ ਆਪਣੇ ਭਰਾ ਨੂੰ ਮਾਰਿਆ ਸੀ, ਉਸ ਨੂੰ ਸਾਡੇ ਹੱਥ ਸੌਂਪ ਦਿਓ, ਤਾਂ ਜੋ ਅਸੀਂ ਉਸ ਨੂੰ ਉਸ ਦੇ ਭਰਾ ਦੀ ਜਾਨ ਲਈ ਮੌਤ ਦੇ ਘਾਟ ਉਤਾਰ ਸਕੀਏ ਜਿਸ ਨੂੰ ਉਸ ਨੇ ਮਾਰਿਆ ਸੀ। ਫਿਰ ਅਸੀਂ ਵਾਰਸ ਤੋਂ ਵੀ ਛੁਟਕਾਰਾ ਪਾ ਲਵਾਂਗੇ।’ ਉਹ ਮੇਰੇ ਇੱਕਲੌਤੇ ਚਿਰਾਗ ਨੂੰ ਬੁਝਾ ਦੇਣਗੇ, ਜਿਸ ਨਾਲ ਮੇਰੇ ਪਤੀ ਦਾ ਨਾਂ ਅਤੇ ਵੰਸ਼ ਧਰਤੀ ਦੇ ਉੱਤੇ ਬਣਿਆ ਰਹੇਗਾ।”

8ਰਾਜੇ ਨੇ ਔਰਤ ਨੂੰ ਕਿਹਾ, “ਘਰ ਜਾ, ਮੈਂ ਤੇਰੇ ਲਈ ਹੁਕਮ ਜਾਰੀ ਕਰਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.