2 ਸ਼ਮੁਏਲ 15

ਇਸ ਤੋਂ ਬਾਅਦ ਅਬਸ਼ਾਲੋਮ ਨੇ ਆਪਣੇ ਲਈ ਰੱਥ, ਕੁਝ ਘੋੜੇ ਅਤੇ ਆਪਣੇ ਅੱਗੇ ਦੌੜਨ ਲਈ ਪੰਜਾਹ ਅੰਗ ਰੱਖਿਅਕ ਤਿਆਰ ਕੀਤੇ।

2 Samuel 15:1 (UKJV) And it came to pass after this, that Absalom prepared him chariots and horses, and fifty men to run before him.

1ਇਸ ਤੋਂ ਬਾਅਦ ਅਬਸ਼ਾਲੋਮ ਨੇ ਆਪਣੇ ਲਈ ਰੱਥ, ਕੁਝ ਘੋੜੇ ਅਤੇ ਆਪਣੇ ਅੱਗੇ ਦੌੜਨ ਲਈ ਪੰਜਾਹ ਅੰਗ ਰੱਖਿਅਕ ਤਿਆਰ ਕੀਤੇ।

2ਅਬਸ਼ਾਲੋਮ ਸਵੇਰੇ-ਸਵੇਰੇ ਉੱਠਦਾ ਸੀ ਅਤੇ ਸ਼ਹਿਰ ਦੇ ਫਾਟਕ ਦੇ ਰਸਤੇ ਵਿੱਚ ਖਲੋ ਜਾਂਦਾ ਸੀ। ਜਦੋਂ ਵੀ ਕੋਈ ਵਿਅਕਤੀ ਨਿਆਂ ਦੇ ਉਦੇਸ਼ ਲਈ ਆਪਣੇ ਝਗੜੇ ਨੂੰ ਲੈ ਕੇ ਰਾਜੇ ਦੇ ਸਾਹਮਣੇ ਆਉਂਦਾ ਸੀ, ਤਾਂ ਅਬਸ਼ਾਲੋਮ ਉਸ ਨੂੰ ਬੁਲਾ ਕੇ ਪੁੱਛਦਾ ਸੀ, “ਤੂੰ ਕਿਹੜੇ ਸ਼ਹਿਰ ਦਾ ਹੈ?” ਜੇਕਰ ਉਹ ਜਵਾਬ ਦਿੰਦਾ ਸੀ, “ਤੇਰਾ ਦਾਸ ਇਸਰਾਏਲ ਦੇ ਫਲਾਣੇ ਗੋਤ ਵਿੱਚ ਹੈ।”

3ਤਦ ਅਬਸ਼ਾਲੋਮ ਉਸ ਨੂੰ ਆਖਦਾ ਹੁੰਦਾ ਸੀ, “ਵੇਖ, ਤੇਰੀਆਂ ਗੱਲਾਂ ਠੀਕ ਅਤੇ ਸੱਚੀਆਂ ਹਨ ਪਰ ਰਾਜੇ ਵੱਲੋਂ ਅਜਿਹਾ ਕੋਈ ਨਹੀਂ ਜੋ ਤੇਰੀ ਸੁਣੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.