1ਇਸ ਤੋਂ ਬਾਅਦ ਅਬਸ਼ਾਲੋਮ ਨੇ ਆਪਣੇ ਲਈ ਰੱਥ, ਕੁਝ ਘੋੜੇ ਅਤੇ ਆਪਣੇ ਅੱਗੇ ਦੌੜਨ ਲਈ ਪੰਜਾਹ ਅੰਗ ਰੱਖਿਅਕ ਤਿਆਰ ਕੀਤੇ।
2ਅਬਸ਼ਾਲੋਮ ਸਵੇਰੇ-ਸਵੇਰੇ ਉੱਠਦਾ ਸੀ ਅਤੇ ਸ਼ਹਿਰ ਦੇ ਫਾਟਕ ਦੇ ਰਸਤੇ ਵਿੱਚ ਖਲੋ ਜਾਂਦਾ ਸੀ। ਜਦੋਂ ਵੀ ਕੋਈ ਵਿਅਕਤੀ ਨਿਆਂ ਦੇ ਉਦੇਸ਼ ਲਈ ਆਪਣੇ ਝਗੜੇ ਨੂੰ ਲੈ ਕੇ ਰਾਜੇ ਦੇ ਸਾਹਮਣੇ ਆਉਂਦਾ ਸੀ, ਤਾਂ ਅਬਸ਼ਾਲੋਮ ਉਸ ਨੂੰ ਬੁਲਾ ਕੇ ਪੁੱਛਦਾ ਸੀ, “ਤੂੰ ਕਿਹੜੇ ਸ਼ਹਿਰ ਦਾ ਹੈ?” ਜੇਕਰ ਉਹ ਜਵਾਬ ਦਿੰਦਾ ਸੀ, “ਤੇਰਾ ਦਾਸ ਇਸਰਾਏਲ ਦੇ ਫਲਾਣੇ ਗੋਤ ਵਿੱਚ ਹੈ।”
3ਤਦ ਅਬਸ਼ਾਲੋਮ ਉਸ ਨੂੰ ਆਖਦਾ ਹੁੰਦਾ ਸੀ, “ਵੇਖ, ਤੇਰੀਆਂ ਗੱਲਾਂ ਠੀਕ ਅਤੇ ਸੱਚੀਆਂ ਹਨ ਪਰ ਰਾਜੇ ਵੱਲੋਂ ਅਜਿਹਾ ਕੋਈ ਨਹੀਂ ਜੋ ਤੇਰੀ ਸੁਣੇ।”
4ਅਬਸ਼ਾਲੋਮ ਹੋਰ ਕਹਿੰਦਾ, “ਇਹ ਕਿੰਨਾ ਚੰਗਾ ਹੁੰਦਾ ਜੇ ਮੈਨੂੰ ਉਸ ਦੇਸ਼ ਦਾ ਨਿਆਂਕਾਰ ਬਣਾਇਆ ਜਾਂਦਾ! ਫਿਰ ਹਰ ਵਿਅਕਤੀ ਮੇਰੇ ਕੋਲ ਆਪਣੀ ਫ਼ਰਿਆਦ ਲਿਆਉਂਦਾ ਅਤੇ ਮੈਂ ਉਸਦਾ ਨਿਆਂ ਜ਼ਰੂਰ ਕਰਦਾ।”