27ਰਾਜੇ ਨੇ ਸਾਦੋਕ ਜਾਜਕ ਨੂੰ ਫਿਰ ਆਖਿਆ, “ਭਲਾ, ਤੂੰ ਦਰਸ਼ੀ ਨਹੀਂ? ਸ਼ਹਿਰ ਨੂੰ ਸ਼ਾਂਤੀ ਨਾਲ ਮੁੜ ਜਾ ਅਤੇ ਤੇਰੇ ਦੋਵੇਂ ਪੁੱਤਰ, ਅਹੀਮਾਜ਼ ਜੋ ਤੇਰਾ ਪੁੱਤਰ ਹੈ ਅਤੇ ਯੋਨਾਥਾਨ ਜੋ ਅਬੀਯਾਥਰ ਦਾ ਪੁੱਤਰ ਹੈ, ਮੁੜ ਜਾਣ।
28ਵੇਖ, ਮੈਂ ਉਸ ਜੰਗਲ ਦੇ ਘਾਟ ਕੋਲ ਠਹਿਰਾਂਗਾ, ਜਦ ਤੱਕ ਕਿ ਤੁਹਾਡੇ ਵੱਲੋਂ ਕੋਈ ਖ਼ਬਰ ਮੇਰੇ ਕੋਲ ਨਾ ਆਵੇ।”
29ਸੋ ਸਾਦੋਕ ਅਤੇ ਅਬੀਯਾਥਰ ਪਰਮੇਸ਼ਵਰ ਦਾ ਸੰਦੂਕ ਯੇਰੂਸ਼ਲੇਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ।
30ਦਾਵੀਦ ਜ਼ੈਤੂਨ ਦੇ ਪਹਾੜ ਉੱਤੇ ਚੜ੍ਹ ਗਿਆ ਅਤੇ ਚੜ੍ਹਦਾ ਹੋਇਆ ਰੋਂਦਾ ਜਾਂਦਾ ਸੀ। ਉਸ ਦਾ ਸਿਰ ਢੱਕਿਆ ਹੋਇਆ ਸੀ ਪਰ ਪੈਰ ਨੰਗੇ ਸਨ। ਉਸ ਦੇ ਨਾਲ ਚੱਲਣ ਵਾਲੇ ਹਰ ਵਿਅਕਤੀ ਨੇ ਵੀ ਸਿਰ ਢੱਕਿਆ ਹੋਇਆ ਸੀ ਅਤੇ ਉਹ ਵੀ ਰੋਂਦੇ ਹੋਏ ਤੁਰੇ ਜਾਂਦੇ ਸਨ।
31ਇਸ ਮੌਕੇ ਕਿਸੇ ਨੇ ਦਾਵੀਦ ਨੂੰ ਇਹ ਖ਼ਬਰ ਦਿੱਤੀ, “ਅਹੀਥੋਫ਼ਲ ਵੀ ਅਬਸ਼ਾਲੋਮ ਦੇ ਨਾਲ ਹੈ, ਤਦ ਦਾਵੀਦ ਨੇ ਆਖਿਆ, ਹੇ ਯਾਹਵੇਹ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰਖਤਾਈ ਵਿੱਚ ਬਦਲ ਦੇ।”