2 ਸ਼ਮੁਏਲ 15

ਇਸ ਮੌਕੇ ਕਿਸੇ ਨੇ ਦਾਵੀਦ ਨੂੰ ਇਹ ਖ਼ਬਰ ਦਿੱਤੀ, “ਅਹੀਥੋਫ਼ਲ ਵੀ ਅਬਸ਼ਾਲੋਮ ਦੇ ਨਾਲ ਹੈ, ਤਦ ਦਾਵੀਦ ਨੇ ਆਖਿਆ, ਹੇ ਯਾਹਵੇਹ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰਖਤਾਈ ਵਿੱਚ ਬਦਲ ਦੇ।”

2 Samuel 15:31 (UKJV) And one told David, saying, Ahithophel is among the conspirators with Absalom. And David said, O LORD, I pray you, turn the counsel of Ahithophel into foolishness.

29ਸੋ ਸਾਦੋਕ ਅਤੇ ਅਬੀਯਾਥਰ ਪਰਮੇਸ਼ਵਰ ਦਾ ਸੰਦੂਕ ਯੇਰੂਸ਼ਲੇਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ।

30ਦਾਵੀਦ ਜ਼ੈਤੂਨ ਦੇ ਪਹਾੜ ਉੱਤੇ ਚੜ੍ਹ ਗਿਆ ਅਤੇ ਚੜ੍ਹਦਾ ਹੋਇਆ ਰੋਂਦਾ ਜਾਂਦਾ ਸੀ। ਉਸ ਦਾ ਸਿਰ ਢੱਕਿਆ ਹੋਇਆ ਸੀ ਪਰ ਪੈਰ ਨੰਗੇ ਸਨ। ਉਸ ਦੇ ਨਾਲ ਚੱਲਣ ਵਾਲੇ ਹਰ ਵਿਅਕਤੀ ਨੇ ਵੀ ਸਿਰ ਢੱਕਿਆ ਹੋਇਆ ਸੀ ਅਤੇ ਉਹ ਵੀ ਰੋਂਦੇ ਹੋਏ ਤੁਰੇ ਜਾਂਦੇ ਸਨ।

31ਇਸ ਮੌਕੇ ਕਿਸੇ ਨੇ ਦਾਵੀਦ ਨੂੰ ਇਹ ਖ਼ਬਰ ਦਿੱਤੀ, “ਅਹੀਥੋਫ਼ਲ ਵੀ ਅਬਸ਼ਾਲੋਮ ਦੇ ਨਾਲ ਹੈ, ਤਦ ਦਾਵੀਦ ਨੇ ਆਖਿਆ, ਹੇ ਯਾਹਵੇਹ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰਖਤਾਈ ਵਿੱਚ ਬਦਲ ਦੇ।”

32ਜਦੋਂ ਦਾਵੀਦ ਪਹਾੜ ਦੀ ਚੋਟੀ ਉੱਤੇ ਪਹੁੰਚਿਆ, ਜਿੱਥੇ ਪਰਮੇਸ਼ਵਰ ਦੀ ਉਪਾਸਨਾ ਕੀਤੀ ਜਾਂਦੀ ਹੈ, ਅਰਕੀ ਹੂਸ਼ਈ ਉਸ ਨੂੰ ਮਿਲਣ ਲਈ ਆਇਆ। ਉਸਦੇ ਕੱਪੜੇ ਪਾਟੇ ਹੋਏ ਅਤੇ ਸਿਰ ਤੇ ਮਿੱਟੀ ਪਾਈ ਹੋਈ ਸੀ।

33ਦਾਵੀਦ ਨੇ ਉਸ ਨੂੰ ਕਿਹਾ, “ਸੁਣ, ਜੇ ਤੂੰ ਮੇਰੇ ਨਾਲ ਚੱਲੇਂਗਾ, ਤਾਂ ਤੂੰ ਮੇਰੇ ਲਈ ਬੋਝ ਹੋਵੇਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.