30ਦਾਵੀਦ ਜ਼ੈਤੂਨ ਦੇ ਪਹਾੜ ਉੱਤੇ ਚੜ੍ਹ ਗਿਆ ਅਤੇ ਚੜ੍ਹਦਾ ਹੋਇਆ ਰੋਂਦਾ ਜਾਂਦਾ ਸੀ। ਉਸ ਦਾ ਸਿਰ ਢੱਕਿਆ ਹੋਇਆ ਸੀ ਪਰ ਪੈਰ ਨੰਗੇ ਸਨ। ਉਸ ਦੇ ਨਾਲ ਚੱਲਣ ਵਾਲੇ ਹਰ ਵਿਅਕਤੀ ਨੇ ਵੀ ਸਿਰ ਢੱਕਿਆ ਹੋਇਆ ਸੀ ਅਤੇ ਉਹ ਵੀ ਰੋਂਦੇ ਹੋਏ ਤੁਰੇ ਜਾਂਦੇ ਸਨ।
31ਇਸ ਮੌਕੇ ਕਿਸੇ ਨੇ ਦਾਵੀਦ ਨੂੰ ਇਹ ਖ਼ਬਰ ਦਿੱਤੀ, “ਅਹੀਥੋਫ਼ਲ ਵੀ ਅਬਸ਼ਾਲੋਮ ਦੇ ਨਾਲ ਹੈ, ਤਦ ਦਾਵੀਦ ਨੇ ਆਖਿਆ, ਹੇ ਯਾਹਵੇਹ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰਖਤਾਈ ਵਿੱਚ ਬਦਲ ਦੇ।”
32ਜਦੋਂ ਦਾਵੀਦ ਪਹਾੜ ਦੀ ਚੋਟੀ ਉੱਤੇ ਪਹੁੰਚਿਆ, ਜਿੱਥੇ ਪਰਮੇਸ਼ਵਰ ਦੀ ਉਪਾਸਨਾ ਕੀਤੀ ਜਾਂਦੀ ਹੈ, ਅਰਕੀ ਹੂਸ਼ਈ ਉਸ ਨੂੰ ਮਿਲਣ ਲਈ ਆਇਆ। ਉਸਦੇ ਕੱਪੜੇ ਪਾਟੇ ਹੋਏ ਅਤੇ ਸਿਰ ਤੇ ਮਿੱਟੀ ਪਾਈ ਹੋਈ ਸੀ।
33ਦਾਵੀਦ ਨੇ ਉਸ ਨੂੰ ਕਿਹਾ, “ਸੁਣ, ਜੇ ਤੂੰ ਮੇਰੇ ਨਾਲ ਚੱਲੇਂਗਾ, ਤਾਂ ਤੂੰ ਮੇਰੇ ਲਈ ਬੋਝ ਹੋਵੇਂਗਾ।
34ਪਰ ਜੇ ਤੂੰ ਸ਼ਹਿਰ ਵਿੱਚ ਜਾ ਕੇ ਅਬਸ਼ਾਲੋਮ ਨੂੰ ਆਖੇ, ‘ਮੇਰੇ ਮਾਲਕ, ਮੈਂ ਹੁਣ ਤੁਹਾਡਾ ਸੇਵਕ ਹਾਂ। ਜਿਵੇਂ ਪਹਿਲਾਂ ਤੇਰੇ ਪਿਤਾ ਦਾ ਸੇਵਕ ਸੀ; ਮੈਂ ਹੁਣ ਤੇਰਾ ਸੇਵਕ ਹੋਵਾਂਗਾ,’ ਤਦ ਤੂੰ ਮੇਰੇ ਲਈ ਅਹੀਥੋਫ਼ਲ ਦੀ ਯੋਜਨਾ ਨੂੰ ਨਿਸ਼ਫਲ ਕਰ ਸਕਦਾ ਹੈ।