2 ਸ਼ਮੁਏਲ 15

ਪਰ ਜੇ ਤੂੰ ਸ਼ਹਿਰ ਵਿੱਚ ਜਾ ਕੇ ਅਬਸ਼ਾਲੋਮ ਨੂੰ ਆਖੇ, ‘ਮੇਰੇ ਮਾਲਕ, ਮੈਂ ਹੁਣ ਤੁਹਾਡਾ ਸੇਵਕ ਹਾਂ। ਜਿਵੇਂ ਪਹਿਲਾਂ ਤੇਰੇ ਪਿਤਾ ਦਾ ਸੇਵਕ ਸੀ; ਮੈਂ ਹੁਣ ਤੇਰਾ ਸੇਵਕ ਹੋਵਾਂਗਾ,’ ਤਦ ਤੂੰ ਮੇਰੇ ਲਈ ਅਹੀਥੋਫ਼ਲ ਦੀ ਯੋਜਨਾ ਨੂੰ ਨਿਸ਼ਫਲ ਕਰ ਸਕਦਾ ਹੈ।

2 Samuel 15:34 (UKJV) But if you return to the city, and say unto Absalom, I will be your servant, O king; as I have been your father's servant until now, so will I now also be your servant: then may you for me defeat the counsel of Ahithophel.

32ਜਦੋਂ ਦਾਵੀਦ ਪਹਾੜ ਦੀ ਚੋਟੀ ਉੱਤੇ ਪਹੁੰਚਿਆ, ਜਿੱਥੇ ਪਰਮੇਸ਼ਵਰ ਦੀ ਉਪਾਸਨਾ ਕੀਤੀ ਜਾਂਦੀ ਹੈ, ਅਰਕੀ ਹੂਸ਼ਈ ਉਸ ਨੂੰ ਮਿਲਣ ਲਈ ਆਇਆ। ਉਸਦੇ ਕੱਪੜੇ ਪਾਟੇ ਹੋਏ ਅਤੇ ਸਿਰ ਤੇ ਮਿੱਟੀ ਪਾਈ ਹੋਈ ਸੀ।

33ਦਾਵੀਦ ਨੇ ਉਸ ਨੂੰ ਕਿਹਾ, “ਸੁਣ, ਜੇ ਤੂੰ ਮੇਰੇ ਨਾਲ ਚੱਲੇਂਗਾ, ਤਾਂ ਤੂੰ ਮੇਰੇ ਲਈ ਬੋਝ ਹੋਵੇਂਗਾ।

34ਪਰ ਜੇ ਤੂੰ ਸ਼ਹਿਰ ਵਿੱਚ ਜਾ ਕੇ ਅਬਸ਼ਾਲੋਮ ਨੂੰ ਆਖੇ, ‘ਮੇਰੇ ਮਾਲਕ, ਮੈਂ ਹੁਣ ਤੁਹਾਡਾ ਸੇਵਕ ਹਾਂ। ਜਿਵੇਂ ਪਹਿਲਾਂ ਤੇਰੇ ਪਿਤਾ ਦਾ ਸੇਵਕ ਸੀ; ਮੈਂ ਹੁਣ ਤੇਰਾ ਸੇਵਕ ਹੋਵਾਂਗਾ,’ ਤਦ ਤੂੰ ਮੇਰੇ ਲਈ ਅਹੀਥੋਫ਼ਲ ਦੀ ਯੋਜਨਾ ਨੂੰ ਨਿਸ਼ਫਲ ਕਰ ਸਕਦਾ ਹੈ।

35ਤੇਰੇ ਨਾਲ ਸਾਦੋਕ ਅਤੇ ਅਬੀਯਾਥਰ ਦੋਵੇਂ ਜਾਜਕ ਉੱਥੇ ਹੋਣ ਗਏ। ਜੋ ਵੀ ਤੂੰ ਮਹਿਲ ਤੋਂ ਸੁਣੇਗਾ ਸਭ ਤੂੰ ਸਾਦੋਕ ਅਤੇ ਅਬੀਯਾਥਰ ਜਾਜਕਾਂ ਨੂੰ ਸੂਚਿਤ ਕਰ ਦੇਵੀਂ।

36ਯਾਦ ਰੱਖੋ, ਉਸਦੇ ਦੋ ਪੁੱਤਰ ਉਸਦੇ ਨਾਲ ਹਨ, ਸਾਦੋਕ ਦਾ ਪੁੱਤਰ ਅਹੀਮਾਜ਼ ਅਤੇ ਅਬੀਯਾਥਰ ਦਾ ਪੁੱਤਰ ਯੋਨਾਥਾਨ। ਜੋ ਵੀ ਤੁਸੀਂ ਉੱਥੇ ਸੁਣੋ, ਤੂੰ ਉਨ੍ਹਾਂ ਰਾਹੀਂ ਸੁਨੇਹਾ ਭੇਜ ਦੇਣਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.