33ਦਾਵੀਦ ਨੇ ਉਸ ਨੂੰ ਕਿਹਾ, “ਸੁਣ, ਜੇ ਤੂੰ ਮੇਰੇ ਨਾਲ ਚੱਲੇਂਗਾ, ਤਾਂ ਤੂੰ ਮੇਰੇ ਲਈ ਬੋਝ ਹੋਵੇਂਗਾ।
34ਪਰ ਜੇ ਤੂੰ ਸ਼ਹਿਰ ਵਿੱਚ ਜਾ ਕੇ ਅਬਸ਼ਾਲੋਮ ਨੂੰ ਆਖੇ, ‘ਮੇਰੇ ਮਾਲਕ, ਮੈਂ ਹੁਣ ਤੁਹਾਡਾ ਸੇਵਕ ਹਾਂ। ਜਿਵੇਂ ਪਹਿਲਾਂ ਤੇਰੇ ਪਿਤਾ ਦਾ ਸੇਵਕ ਸੀ; ਮੈਂ ਹੁਣ ਤੇਰਾ ਸੇਵਕ ਹੋਵਾਂਗਾ,’ ਤਦ ਤੂੰ ਮੇਰੇ ਲਈ ਅਹੀਥੋਫ਼ਲ ਦੀ ਯੋਜਨਾ ਨੂੰ ਨਿਸ਼ਫਲ ਕਰ ਸਕਦਾ ਹੈ।
35ਤੇਰੇ ਨਾਲ ਸਾਦੋਕ ਅਤੇ ਅਬੀਯਾਥਰ ਦੋਵੇਂ ਜਾਜਕ ਉੱਥੇ ਹੋਣ ਗਏ। ਜੋ ਵੀ ਤੂੰ ਮਹਿਲ ਤੋਂ ਸੁਣੇਗਾ ਸਭ ਤੂੰ ਸਾਦੋਕ ਅਤੇ ਅਬੀਯਾਥਰ ਜਾਜਕਾਂ ਨੂੰ ਸੂਚਿਤ ਕਰ ਦੇਵੀਂ।
36ਯਾਦ ਰੱਖੋ, ਉਸਦੇ ਦੋ ਪੁੱਤਰ ਉਸਦੇ ਨਾਲ ਹਨ, ਸਾਦੋਕ ਦਾ ਪੁੱਤਰ ਅਹੀਮਾਜ਼ ਅਤੇ ਅਬੀਯਾਥਰ ਦਾ ਪੁੱਤਰ ਯੋਨਾਥਾਨ। ਜੋ ਵੀ ਤੁਸੀਂ ਉੱਥੇ ਸੁਣੋ, ਤੂੰ ਉਨ੍ਹਾਂ ਰਾਹੀਂ ਸੁਨੇਹਾ ਭੇਜ ਦੇਣਾ।”
37ਤਦ ਦਾਵੀਦ ਦਾ ਮਿੱਤਰ ਹੂਸ਼ਈ ਸ਼ਹਿਰ ਵਿੱਚ ਆਇਆ ਅਤੇ ਅਬਸ਼ਾਲੋਮ ਵੀ ਇਸ ਸਮੇਂ ਯੇਰੂਸ਼ਲੇਮ ਵਿੱਚ ਪਹੁੰਚ ਗਿਆ ਸੀ।