2 ਸ਼ਮੁਏਲ 15

ਦਾਵੀਦ ਜ਼ੈਤੂਨ ਦੇ ਪਹਾੜ ਉੱਤੇ ਚੜ੍ਹ ਗਿਆ ਅਤੇ ਚੜ੍ਹਦਾ ਹੋਇਆ ਰੋਂਦਾ ਜਾਂਦਾ ਸੀ। ਉਸ ਦਾ ਸਿਰ ਢੱਕਿਆ ਹੋਇਆ ਸੀ ਪਰ ਪੈਰ ਨੰਗੇ ਸਨ। ਉਸ ਦੇ ਨਾਲ ਚੱਲਣ ਵਾਲੇ ਹਰ ਵਿਅਕਤੀ ਨੇ ਵੀ ਸਿਰ ਢੱਕਿਆ ਹੋਇਆ ਸੀ ਅਤੇ ਉਹ ਵੀ ਰੋਂਦੇ ਹੋਏ ਤੁਰੇ ਜਾਂਦੇ ਸਨ।

2 Samuel 15:30 (UKJV) And David went up by the ascent of mount Olivet, and wept as he went up, and had his head covered, and he went barefoot: and all the people that was with him covered every man his head, and they went up, weeping as they went up.

28ਵੇਖ, ਮੈਂ ਉਸ ਜੰਗਲ ਦੇ ਘਾਟ ਕੋਲ ਠਹਿਰਾਂਗਾ, ਜਦ ਤੱਕ ਕਿ ਤੁਹਾਡੇ ਵੱਲੋਂ ਕੋਈ ਖ਼ਬਰ ਮੇਰੇ ਕੋਲ ਨਾ ਆਵੇ।”

29ਸੋ ਸਾਦੋਕ ਅਤੇ ਅਬੀਯਾਥਰ ਪਰਮੇਸ਼ਵਰ ਦਾ ਸੰਦੂਕ ਯੇਰੂਸ਼ਲੇਮ ਵਿੱਚ ਮੋੜ ਲਿਆਏ ਅਤੇ ਉੱਥੇ ਹੀ ਰਹੇ।

30ਦਾਵੀਦ ਜ਼ੈਤੂਨ ਦੇ ਪਹਾੜ ਉੱਤੇ ਚੜ੍ਹ ਗਿਆ ਅਤੇ ਚੜ੍ਹਦਾ ਹੋਇਆ ਰੋਂਦਾ ਜਾਂਦਾ ਸੀ। ਉਸ ਦਾ ਸਿਰ ਢੱਕਿਆ ਹੋਇਆ ਸੀ ਪਰ ਪੈਰ ਨੰਗੇ ਸਨ। ਉਸ ਦੇ ਨਾਲ ਚੱਲਣ ਵਾਲੇ ਹਰ ਵਿਅਕਤੀ ਨੇ ਵੀ ਸਿਰ ਢੱਕਿਆ ਹੋਇਆ ਸੀ ਅਤੇ ਉਹ ਵੀ ਰੋਂਦੇ ਹੋਏ ਤੁਰੇ ਜਾਂਦੇ ਸਨ।

31ਇਸ ਮੌਕੇ ਕਿਸੇ ਨੇ ਦਾਵੀਦ ਨੂੰ ਇਹ ਖ਼ਬਰ ਦਿੱਤੀ, “ਅਹੀਥੋਫ਼ਲ ਵੀ ਅਬਸ਼ਾਲੋਮ ਦੇ ਨਾਲ ਹੈ, ਤਦ ਦਾਵੀਦ ਨੇ ਆਖਿਆ, ਹੇ ਯਾਹਵੇਹ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਅਹੀਥੋਫ਼ਲ ਦੀ ਸਲਾਹ ਨੂੰ ਮੂਰਖਤਾਈ ਵਿੱਚ ਬਦਲ ਦੇ।”

32ਜਦੋਂ ਦਾਵੀਦ ਪਹਾੜ ਦੀ ਚੋਟੀ ਉੱਤੇ ਪਹੁੰਚਿਆ, ਜਿੱਥੇ ਪਰਮੇਸ਼ਵਰ ਦੀ ਉਪਾਸਨਾ ਕੀਤੀ ਜਾਂਦੀ ਹੈ, ਅਰਕੀ ਹੂਸ਼ਈ ਉਸ ਨੂੰ ਮਿਲਣ ਲਈ ਆਇਆ। ਉਸਦੇ ਕੱਪੜੇ ਪਾਟੇ ਹੋਏ ਅਤੇ ਸਿਰ ਤੇ ਮਿੱਟੀ ਪਾਈ ਹੋਈ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.