2 ਸ਼ਮੁਏਲ 16

ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਹੁਕਮ ਦਿੱਤਾ, “ਜਾਹ ਅਤੇ ਉਹਨਾਂ ਰਖੇਲਾਂ ਨਾਲ ਸੰਬੰਧ ਬਣਾ ਜੋ ਤੇਰੇ ਪਿਤਾ ਨੇ ਘਰ ਦੇ ਪ੍ਰਬੰਧ ਲਈ ਇੱਥੇ ਛੱਡੀਆਂ ਸਨ। ਜਦੋਂ ਸਾਰਾ ਇਸਰਾਏਲ ਇਸ ਬਾਰੇ ਸੁਣੇਗਾ ਕਿ ਤੂੰ ਆਪਣੇ ਪਿਤਾ ਲਈ ਆਪਣੇ ਆਪ ਨੂੰ ਘਿਣਾਉਣਾ ਬਣਾਇਆ ਹੈ। ਇਸ ਨਾਲ ਉਨ੍ਹਾਂ ਸਾਰਿਆਂ ਨੂੰ ਤਾਕਤ ਮਿਲੇਗੀ ਜੋ ਤੁਹਾਡੇ ਨਾਲ ਹਨ, ਜੋ ਤੁਹਾਡਾ ਸਾਥ ਦਿੰਦੇ ਹਨ।”

2 Samuel 16:21 (UKJV) And Ahithophel said unto Absalom, Go in unto your father's concubines, which he has left to keep the house; and all Israel shall hear that you are abhorred of your father: then shall the hands of all that are with you be strong.

19ਇਹ ਵੀ ਸਮਝੋ: ਮੈਂ ਕਿਸ ਦੀ ਸੇਵਾ ਕਰਨਾ ਸਹੀ ਹੈ; ਕੀ ਇਹ ਉਸਦਾ ਆਪਣਾ ਪੁੱਤਰ ਨਹੀਂ ਹੈ? ਜਿਸ ਤਰ੍ਹਾਂ ਮੈਂ ਤੁਹਾਡੇ ਪਿਤਾ ਦੀ ਸੇਵਾ ਕੀਤੀ ਹੈ, ਮੈਂ ਵੀ ਤੁਹਾਡੀ ਸੇਵਾ ਕਰਾਂਗਾ।”

20ਤਾਂ ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਆਖਿਆ, ਹੁਣ ਤੁਸੀਂ ਮੈਨੂੰ ਸਲਾਹ ਦਿਓ ਕਿ ਮੇਰਾ ਅਗਲਾ ਕਦਮ ਕੀ ਹੋਣਾ ਚਾਹੀਦਾ ਹੈ?

21ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਹੁਕਮ ਦਿੱਤਾ, “ਜਾਹ ਅਤੇ ਉਹਨਾਂ ਰਖੇਲਾਂ ਨਾਲ ਸੰਬੰਧ ਬਣਾ ਜੋ ਤੇਰੇ ਪਿਤਾ ਨੇ ਘਰ ਦੇ ਪ੍ਰਬੰਧ ਲਈ ਇੱਥੇ ਛੱਡੀਆਂ ਸਨ। ਜਦੋਂ ਸਾਰਾ ਇਸਰਾਏਲ ਇਸ ਬਾਰੇ ਸੁਣੇਗਾ ਕਿ ਤੂੰ ਆਪਣੇ ਪਿਤਾ ਲਈ ਆਪਣੇ ਆਪ ਨੂੰ ਘਿਣਾਉਣਾ ਬਣਾਇਆ ਹੈ। ਇਸ ਨਾਲ ਉਨ੍ਹਾਂ ਸਾਰਿਆਂ ਨੂੰ ਤਾਕਤ ਮਿਲੇਗੀ ਜੋ ਤੁਹਾਡੇ ਨਾਲ ਹਨ, ਜੋ ਤੁਹਾਡਾ ਸਾਥ ਦਿੰਦੇ ਹਨ।”

22ਤਦ ਮਹਿਲ ਦੀ ਛੱਤ ਉੱਤੇ ਇੱਕ ਤੰਬੂ ਲਾਇਆ ਗਿਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਸਾਹਮਣੇ ਆਪਣੇ ਪਿਤਾ ਦੀਆਂ ਰਖੇਲਾਂ ਨਾਲ ਸੰਭੋਗ ਕੀਤਾ।

23ਉਨ੍ਹਾਂ ਦਿਨਾਂ ਵਿੱਚ ਅਹੀਥੋਫ਼ਲ ਦੀ ਸਲਾਹ ਨੂੰ ਇਸ ਤਰ੍ਹਾਂ ਸਮਝਿਆ ਜਾਂਦਾ ਸੀ ਜਿਵੇਂ ਕਿਸੇ ਨੂੰ ਪਰਮੇਸ਼ਵਰ ਵੱਲੋਂ ਪ੍ਰਕਾਸ਼ ਹੋਇਆ ਹੋਵੇ। ਅਹੀਥੋਫ਼ਲ ਦੀ ਸਲਾਹ ਦਾ ਦਾਵੀਦ ਅਤੇ ਅਬਸ਼ਾਲੋਮ ਦੋਹਾਂ ਦੁਆਰਾ ਬਹੁਤ ਆਦਰ ਕੀਤਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.