21ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਹੁਕਮ ਦਿੱਤਾ, “ਜਾਹ ਅਤੇ ਉਹਨਾਂ ਰਖੇਲਾਂ ਨਾਲ ਸੰਬੰਧ ਬਣਾ ਜੋ ਤੇਰੇ ਪਿਤਾ ਨੇ ਘਰ ਦੇ ਪ੍ਰਬੰਧ ਲਈ ਇੱਥੇ ਛੱਡੀਆਂ ਸਨ। ਜਦੋਂ ਸਾਰਾ ਇਸਰਾਏਲ ਇਸ ਬਾਰੇ ਸੁਣੇਗਾ ਕਿ ਤੂੰ ਆਪਣੇ ਪਿਤਾ ਲਈ ਆਪਣੇ ਆਪ ਨੂੰ ਘਿਣਾਉਣਾ ਬਣਾਇਆ ਹੈ। ਇਸ ਨਾਲ ਉਨ੍ਹਾਂ ਸਾਰਿਆਂ ਨੂੰ ਤਾਕਤ ਮਿਲੇਗੀ ਜੋ ਤੁਹਾਡੇ ਨਾਲ ਹਨ, ਜੋ ਤੁਹਾਡਾ ਸਾਥ ਦਿੰਦੇ ਹਨ।”
22ਤਦ ਮਹਿਲ ਦੀ ਛੱਤ ਉੱਤੇ ਇੱਕ ਤੰਬੂ ਲਾਇਆ ਗਿਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਸਾਹਮਣੇ ਆਪਣੇ ਪਿਤਾ ਦੀਆਂ ਰਖੇਲਾਂ ਨਾਲ ਸੰਭੋਗ ਕੀਤਾ।
23ਉਨ੍ਹਾਂ ਦਿਨਾਂ ਵਿੱਚ ਅਹੀਥੋਫ਼ਲ ਦੀ ਸਲਾਹ ਨੂੰ ਇਸ ਤਰ੍ਹਾਂ ਸਮਝਿਆ ਜਾਂਦਾ ਸੀ ਜਿਵੇਂ ਕਿਸੇ ਨੂੰ ਪਰਮੇਸ਼ਵਰ ਵੱਲੋਂ ਪ੍ਰਕਾਸ਼ ਹੋਇਆ ਹੋਵੇ। ਅਹੀਥੋਫ਼ਲ ਦੀ ਸਲਾਹ ਦਾ ਦਾਵੀਦ ਅਤੇ ਅਬਸ਼ਾਲੋਮ ਦੋਹਾਂ ਦੁਆਰਾ ਬਹੁਤ ਆਦਰ ਕੀਤਾ ਗਿਆ ਸੀ।