2 ਸ਼ਮੁਏਲ 17

ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਕਿਹਾ, “ਮੈਂ ਬਾਰਾਂ ਹਜ਼ਾਰ ਆਦਮੀਆਂ ਨੂੰ ਚੁਣ ਲਵਾਂਗਾ ਅਤੇ ਅੱਜ ਰਾਤ ਮੈਂ ਦਾਵੀਦ ਦਾ ਪਿੱਛਾ ਕਰਾਂਗਾ।

2 Samuel 17:1 (UKJV) Moreover Ahithophel said unto Absalom, Let me now choose out twelve thousand men, and I will arise and pursue after David this night:

1ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਕਿਹਾ, “ਮੈਂ ਬਾਰਾਂ ਹਜ਼ਾਰ ਆਦਮੀਆਂ ਨੂੰ ਚੁਣ ਲਵਾਂਗਾ ਅਤੇ ਅੱਜ ਰਾਤ ਮੈਂ ਦਾਵੀਦ ਦਾ ਪਿੱਛਾ ਕਰਾਂਗਾ।

2ਜਦੋਂ ਉਹ ਥੱਕਿਆ ਅਤੇ ਕਮਜ਼ੋਰ ਹੋਵੇਗਾ ਮੈਂ ਉਸ ਉੱਤੇ ਹਮਲਾ ਕਰਾਂਗਾ। ਮੈਂ ਉਸਨੂੰ ਡਰਾਵਾਂਗਾ, ਅਤੇ ਫਿਰ ਉਸਦੇ ਨਾਲ ਦੇ ਸਾਰੇ ਲੋਕ ਭੱਜ ਜਾਣਗੇ। ਮੈਂ ਸਿਰਫ ਰਾਜੇ ਨੂੰ ਮਾਰਾਂਗਾ

3ਅਤੇ ਸਾਰੇ ਲੋਕਾਂ ਨੂੰ ਤੁਹਾਡੇ ਕੋਲ ਵਾਪਸ ਮੋੜ ਲਿਆਵਾਂਗਾ। ਉਸ ਆਦਮੀ ਦੀ ਮੌਤ ਜਿਸਨੂੰ ਤੁਸੀਂ ਭਾਲਦੇ ਹੋ, ਸਭ ਦੀ ਵਾਪਸੀ ਦਾ ਮਤਲਬ ਹੋਵੇਗਾ; ਸਾਰੇ ਲੋਕ ਸੁਰੱਖਿਅਤ ਰਹਿਣਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.