2 ਸ਼ਮੁਏਲ 17

ਜਦੋਂ ਉਹ ਥੱਕਿਆ ਅਤੇ ਕਮਜ਼ੋਰ ਹੋਵੇਗਾ ਮੈਂ ਉਸ ਉੱਤੇ ਹਮਲਾ ਕਰਾਂਗਾ। ਮੈਂ ਉਸਨੂੰ ਡਰਾਵਾਂਗਾ, ਅਤੇ ਫਿਰ ਉਸਦੇ ਨਾਲ ਦੇ ਸਾਰੇ ਲੋਕ ਭੱਜ ਜਾਣਗੇ। ਮੈਂ ਸਿਰਫ ਰਾਜੇ ਨੂੰ ਮਾਰਾਂਗਾ

2 Samuel 17:2 (UKJV) And I will come upon him while he is weary and weak handed, and will make him afraid: and all the people that are with him shall flee; and I will strike the king only:

1ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਕਿਹਾ, “ਮੈਂ ਬਾਰਾਂ ਹਜ਼ਾਰ ਆਦਮੀਆਂ ਨੂੰ ਚੁਣ ਲਵਾਂਗਾ ਅਤੇ ਅੱਜ ਰਾਤ ਮੈਂ ਦਾਵੀਦ ਦਾ ਪਿੱਛਾ ਕਰਾਂਗਾ।

2ਜਦੋਂ ਉਹ ਥੱਕਿਆ ਅਤੇ ਕਮਜ਼ੋਰ ਹੋਵੇਗਾ ਮੈਂ ਉਸ ਉੱਤੇ ਹਮਲਾ ਕਰਾਂਗਾ। ਮੈਂ ਉਸਨੂੰ ਡਰਾਵਾਂਗਾ, ਅਤੇ ਫਿਰ ਉਸਦੇ ਨਾਲ ਦੇ ਸਾਰੇ ਲੋਕ ਭੱਜ ਜਾਣਗੇ। ਮੈਂ ਸਿਰਫ ਰਾਜੇ ਨੂੰ ਮਾਰਾਂਗਾ

3ਅਤੇ ਸਾਰੇ ਲੋਕਾਂ ਨੂੰ ਤੁਹਾਡੇ ਕੋਲ ਵਾਪਸ ਮੋੜ ਲਿਆਵਾਂਗਾ। ਉਸ ਆਦਮੀ ਦੀ ਮੌਤ ਜਿਸਨੂੰ ਤੁਸੀਂ ਭਾਲਦੇ ਹੋ, ਸਭ ਦੀ ਵਾਪਸੀ ਦਾ ਮਤਲਬ ਹੋਵੇਗਾ; ਸਾਰੇ ਲੋਕ ਸੁਰੱਖਿਅਤ ਰਹਿਣਗੇ।”

4ਇਹ ਯੋਜਨਾ ਅਬਸ਼ਾਲੋਮ ਅਤੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਚੰਗੀ ਲੱਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.